ਹਰਾਬੋਵ-ਹਾਲੈਂਡ ਦੇ ਮਾਹਿਰਾਂ ਦੀਆਂ ਚਾਰ ਟੀਮਾਂ ਅਤੇ ਸਥਾਨਕ ਅਮਰਜੈਂਸੀ ਸੇਵਾ ਟੀਮਾਂ ਨੇ ਪੂਰਬੀ ਯੂਕਰੇਨ 'ਚ ਹਾਦਸਾਗ੍ਰਸਤ ਹੋਏ ਮਲੇਸ਼ੀਆ ਦੇ ਹਵਾਈ ਜਹਾਜ਼ ਦੀ ਘਟਨਾ ਵਾਲੀ ਥਾਂ ਦੀ ਮੁੜ ਜਾਂਚ ਦੌਰਾਨ ਯਾਤਰੀਆਂ ਦਾ ਸਮਾਨ ਬਰਾਮਦ ਕੀਤਾ ਹੈ। ਹਾਲਾਂਕਿ ਜਾਂਚ ਤੋਂ ਬਾਅਦ ਹਾਲੈਂਡ ਦੀਆਂ ਟੀਮਾਂ ਦੇ ਪ੍ਰਧਾਨ ਨੇ ਕਿਹਾ ਕਿ ਜਾਂਚ ਦਾ ਉਦੇਸ਼ ਪੂਰਾ ਨਹੀਂ ਹੋਇਆ ਹੈ। ਕਿਉਂਕਿ ਘਟਨਾ ਵਾਲੀ ਥਾਂ ਦੇ ਨੇੜੇ ਖੇਤਰ 'ਚ ਸੁਰੱਖਿਆ ਬਲਾਂ ਅਤੇ ਵੱਖਵਾਦੀਆਂ ਵਿਚਾਲੇ ਲੜਾਈ ਚੱਲ ਰਹੀ ਹੈ। ਇਸ ਲਈ ਇਥੇ ਚੰਗੀ ਤਰ੍ਹਾਂ ਨਾਲ ਜਾਂਚ ਨਹੀਂ ਕੀਤਾ ਜਾ ਸਕੀ। ਇਸ ਤੋਂ ਇਲਾਵਾ ਇਥੇ ਦਾ ਮੌਸਮ ਵੀ ਬਹੁਤ ਠੰਡਾ ਹੈ, ਇਸ ਲਈ ਜਾਂਚ ਕਰਨਾ ਮੁਸ਼ਕਿਲ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਰਦੀਆਂ ਤੋਂ ਪਹਿਲਾਂ ਇਕ ਵਾਰ ਫਿਰ ਇਸ ਥਾਂ ਦੀ ਜਾਂਚ ਕਰਨਾ ਚਾਹੁੰਦੇ ਹਨ।
ਜਾਂਚ ਦੌਰਾਨ ਜਾਂਚ ਦਲ ਨੂੰ ਯਾਤਰੀਆਂ ਦੀ ਜਿਊਲਰੀ , ਘੜੀਆਂ, ਕ੍ਰੇਡਿਟ ਕਾਰਡ, ਪਾਸਪੋਰਟ, ਡਰਾਈਵਿੰਗ ਲਾਈਸੈਂਸ, ਆਈ ਪੈਡ ਅਤੇ ਫੋਟੋ ਆਦਿ ਮਿਲੀਆਂ ਹਨ। ਐਮਰਜੈਂਸੀ ਸੇਵਾ ਦੇ ਅਧਿਕਾਰੀ ਨੇ ਕਿਹਾ ਕਿ ਇਹ ਸਮਾਨ ਨਿਸ਼ਚਿਤ ਰੂਪ ਨਾਲ ਬਹੁਤ ਨਿੱਜੀ ਹੈ। ਮਲੇਸ਼ੀਆ ਦਾ ਹਵਾਈ ਜਹਾਜ਼ 17 ਜੁਲਾਈ ਨੂੰ ਯੂਕਰੇਨ 'ਚ ਹਾਦਸਾਗ੍ਰਤ ਹੋ ਗਿਆ ਸੀ। ਲਗਭਗ ਚਾਰ ਮਹੀਨੇ ਪਹਿਲਾਂ ਪੂਰਬੀ ਯੂਕਰੇਨ ਦੇ ਆਕਾਸ਼ 'ਚ ਹੋਏ ਇਸ ਹਾਦਸੇ 'ਚ ਹਵਾਈ ਜਹਾਜ਼ 'ਚ ਸਵਾਰ 298 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਮਾਰੇ ਗਏ ਸਨ। ਇਨ੍ਹਾਂ 'ਚੋ ਦੋ ਤਿਹਾਈ ਹਾਲੈਂਡ ਦੇ ਨਾਗਰਿਕ ਸਨ।
ਹਾਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੋਟੇ ਨੇ ਸ਼ੁੱਕਰਵਾਰ ਨੂੰ ਇਸ ਗੱਲ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ ਕਿ ਯੂਕਰੇਨ ਦੇ ਸੁਰੱਖਿਆ ਬਲਾਂ ਅਤੇ ਰੂਸ ਸਮਰਥਕ ਵੱਖਵਾਦੀਆਂ ਵਿਚਾਲੇ ਚੱਲ ਰਹੀ ਲੜਾਈ ਕਾਰਨ ਹਾਲੈਂਡ ਦੇ ਜਾਂਚਕਰਤਾ ਹੁਣ ਤੱਕ ਆਪਣਾ ਕੰਮ ਪੂਰਾ ਨਹੀਂ ਕਰ ਸਕੇ ਹਨ। ਹਾਦਸਾਗ੍ਰਸਤ ਹਵਾਈ ਜਹਾਜ਼ ਐਮਸਟਡਰਮ ਤੋਂ ਕੁਆਲਾਲੰਪੁਰ ਜਾ ਰਿਹਾ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਹਵਾਈ ਜਹਾਜ਼ ਵੱਖਵਾਦੀ ਲੜਾਕਿਆਂ ਦੇ ਕਬਜ਼ੇ ਵਾਲੇ ਖੇਤਰ ਤੋਂ ਛੱਡੀ ਗਈ ਇਕ ਮਿਜ਼ਾਈਲ ਦੇ ਹਮਲੇ ਕਾਰਨ ਹਾਦਸਾਗ੍ਰਸਤ ਹੋ ਗਿਆ ਸੀ।
ਤਾਂ ਪੁਲਾੜ ਤੋਂ ਅਜਿਹੀ ਦਿਖਾਈ ਦਿੰਦੀ ਹੈ ਸਾਡੀ ਧਰਤੀ (ਦੇਖੋ ਤਸਵੀਰਾਂ)
NEXT STORY