ਨਵੀਂ ਦਿੱਲੀ- ਕੋਰਿਆਈ ਕੰਪਨੀ ਸਮੈਸੰਗ ਨੇ ਭਾਰਤ 'ਚ ਆਪਣੇ ਮੋਸਟ ਅਵੇਟੇਡ ਸਮਾਰਟਫੋਨ ਗਲੈਕਸੀ ਨੋਟ 4 ਨੂੰ ਲਾਂਚ ਕਰ ਦਿੱਤਾ ਹੈ। 5.7 ਇੰਚ ਸਕਰੀਨ ਵਾਲੇ ਇਸ ਹੈਂਡਸੈਟ ਦੀ ਕੀਮਤ 58300 ਰੁਪਏ ਰੱਖੀ ਗਈ ਹੈ। ਇਸ ਦੇ ਨਾਲ ਹੀ ਕੰਪਨੀ ਨੇ ਆਪਣੀ ਸਮਾਰਟਵਾਚ ਗਿਅਰ ਐਸ ਨੂੰ ਵੀ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 28900 ਰੁਪਏ ਤੋਂ ਵੀ ਘੱਟ ਹੈ। ਕੰਪਨੀ ਨੂੰ ਉਮੀਦ ਹੈ ਕਿ ਉਸ ਦਾ ਇਹ ਨਵਾਂ ਫੈਬਲੇਟ ਆਈਫੋਨ 6 ਪਲਸ ਨੂੰ ਕੜੀ ਟੱਕਰ ਦੇਵੇਗਾ। ਨੋਟ 4 ਦੀ ਖਾਸਿਅਤ ਉਸ ਦੀ ਸੁਪਰ ਅਮੋਲੇਡ ਕਿਊ.ਐਚ.ਡੀ. ਸਕਰੀਨ ਹੈ।
ਇਸ 'ਚ ਤਸਵੀਰਾਂ ਸਜੀਵ ਹੋ ਉਠਦੀਆਂ ਹਨ। ਇਸ ਨੂੰ ਸੁਰੱਖਿਆ ਦੇਣ ਲਈ ਇਸ 'ਚ ਗੋਰਿਲਾ ਗਲਾਸ ਵੀ ਹੈ। ਇਸ 'ਚ ਐਸ ਪੈਨ ਵੀ ਹੈ, ਜਿਸ ਨਾਲ ਸਕਰੀਨ 'ਤੇ ਕੁਝ ਵੀ ਲਿੱਖਿਆ ਅਤੇ ਭੇਜਿਆ ਜਾ ਸਕਦਾ ਹੈ। ਇਸ ਦਾ ਰਿਅਰ ਕੈਮਰਾ 16 ਮੈਗਾਪਿਕਸਲ ਦਾ ਹੈ, ਜਦਕਿ ਫਰੰਟ ਕੈਮਰਾ 3.7 ਮੈਗਾਪਿਕਸਲ ਦਾ ਹੈ। ਇਸ 'ਚ ਆਪਟੀਕਲ ਇਮੇਜ ਸਟੈਬਲਾਈਜ਼ੇਸ਼ਨ ਦੀ ਸਹੂਲਤ ਹੈ, ਜਿਸ ਨਾਲ ਜੇਕਰ ਤਸਵੀਰ ਲੈਂਦੇ ਸਮੇਂ ਤੁਹਾਡੇ ਹੱਥ ਵੀ ਹਿਲਦੇ ਹਨ ਤਾਂ ਕੋਈ ਫਰਕ ਨਹੀਂ ਪੈਂਦਾ। ਇਹ ਚਾਰ ਰੰਗਾਂ 'ਚ ਉਪਲੱਬਧ ਹੈ। ਇਹ ਹੈਂਡਸੈਟ ਓਕਟਾ ਕੋਰ ਪਾਵਰ ਨਾਲ ਲੈਸ ਹੈ। ਇਸ 'ਚ ਇਕ ਹੈ 1.9 ਜੀ.ਐਚ.ਜ਼ੈਡ. ਕਵਾਡ ਕੋਰ ਅਤੇ ਦੂਜਾ 1.3 ਗੀਗਾਹਾਰਟਜ਼ ਕਵਾਡ। ਇਸ 'ਚ 3 ਜੀ.ਬੀ. ਰੈਮ ਅਤੇ 32 ਜੀ.ਬੀ. ਇੰਟਰਨਲ ਸਟੋਰੇਜ ਹੈ, ਜਿਸ ਨੂੰ 64 ਤਕ ਵਧਾਇਆ ਜਾ ਸਕਦਾ ਹੈ। ਇਸ ਦੀ ਇਕ ਖਾਸਿਅਤ ਇਹ ਹੈ ਕਿ ਇਸ 'ਚ ਫਿੰਗਰ ਪ੍ਰਿੰਟ ਸਕੈਨਰ ਹੈ ਅਤੇ ਇਹ 14 ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ।
ਸੈਮਸੰਗ ਦੀ ਸਮਾਰਟਵਾਚ
ਕੰਪਨੀ ਨੇ ਇਸ ਅਵਸਰ 'ਤੇ ਆਪਣੀ ਸਮਾਰਟਵਾਚ ਵੀ ਪੇਸ਼ ਕਰ ਦਿੱਤੀ ਹੈ, ਜੋ ਸਿੰਗਲ ਸਿਮ ਸਲਾਟ ਵਾਲੀ ਹੈ ਅਤੇ ਇਕ ਫੋਨ ਦੀ ਤਰ੍ਹਾਂ ਕੰਮ ਕਰਦੀ ਹੈ। ਇਸ 'ਚ ਹਾਰਟ ਰੇਟ ਸੈਂਸਰ, ਬੈਰੋਮੀਟਰ, ਜਾਈਰੋ ਅਤੇ ਯੂ.ਵੀ. ਦੀ ਸਹੂਲਤ ਹੈ। ਇਹ ਡਸਟ ਅਤੇ ਵਾਟਰ ਪਰੂਫ ਵੀ ਹੈ। ਇੰਨਾ ਹੀ ਨਹੀਂ ਇਸ 'ਚ ਵਾਇਸ ਕਮਾਂਡ ਵੀ ਹੈ। ਕੰਪਨੀ ਨੇ ਇਸ ਵਾਚ ਦੀ ਕੀਮਤ 28900 ਰੁਪਏ ਰੱਖੀ ਹੈ।
ਦੀਵਾਲੀ ਤੋਂ ਪਹਿਲੇ ਮਹਿੰਗਾਈ ਹੋਈ ਘੱਟ
NEXT STORY