ਸਿੰਗਾਪੁਰ-ਸਿੰਗਾਪੁਰ 'ਚ ਇਕ ਭਾਰਤੀ ਨਾਗਰਿਕ ਵਲੋਂ ਇਕ ਰੇਲਵੇ ਸਟੇਸ਼ਨ ਦੀ ਲਿਫਟ 'ਚ ਔਰਤ ਨਾਲ ਛੇੜਛਾੜ ਕਰਨ ਦਾ ਦੋਸ਼ੀ ਮੰਨਦੇ ਹੋਏ ਉਸ ਨੂੰ ਚਾਰ ਹਫਤੇ ਦੀ ਜੇਲ ਦੀ ਸਜ਼ਾ ਸੁਣਾਈ ਹੈ।
ਕੰਡਾਸਾਮੀ ਕ੍ਰਿਸ਼ਨਣ (27) ਇਕ ਬਿਜਲੀ ਦੀ ਕੰਪਨੀ 'ਚ ਕੰਮ ਕਰਦਾ ਹੈ। ਉਸ ਨੇ ਇਹ ਦੋਸ਼ ਮੰਨ ਲਿਆ ਹੈ ਕਿ ਇਸ ਸਾਲ 7 ਮਾਰਚ ਨੂੰ ਉਸ ਨੇ ਸੇਰਨਗੂਨ ਸਟੇਸ਼ਨ 'ਤੇ ਇਕ ਔਰਤ ਨਾਲ ਛੇੜਛਾੜ ਕੀਤੀ ਸੀ। ਸਟ੍ਰੇਟਸ ਟਾਈਮਜ਼ ਮੁਤਾਬਕ ਸਹਾਇਕ ਲੋਕ ਇਸਤਿਗਾਸਾ ਅਸਰਨ ਸਮਦ ਨੇ ਕਿਹਾ ਕਿ ਉਸ ਦਿਨ ਸਵੇਰੇ 7:45 ਮਿੰਟ 'ਤੇ ਪੀੜਤਾ ਅਤੇ ਕੰਡਾਸਾਮੀ ਅਪਰ ਸੇਰਨਗੂਨ ਰੋਡ 'ਤੇ ਸਥਿਤ ਸਟੇਸ਼ਨ 'ਤੇ ਇਕੱਠੇ ਉਤਰੇ ਸਨ।
ਜਦੋਂ ਔਰਤ ਉਪਰ ਜਾਣ ਲਈ ਲਿਫਟ ਲੈਣ ਲਈ ਅੱਗੇ ਵਧ ਰਹੀ ਸੀ ਤਾਂ ਕੰਡਾਸਾਮੀ ਨੇ ਉਸ ਦਾ ਪਿੱਛਾ ਕੀਤਾ ਅਤੇ ਜਦੋਂ ਲਿਫਟ ਦਾ ਦਰਵਾਜ਼ਾ ਬੰਦ ਹੋਣ ਵਾਲਾ ਸੀ ਤਾਂ ਉਹ ਵੀ ਔਰਤ ਨਾਲ ਲਿਫਟ 'ਚ ਆ ਗਿਆ।
ਤਕਨਾਲੋਜੀ ਨੇ ਪੱਟ 'ਤੀ, ਕੁੜੀ ਸੈਲਫੀ ਖਿੱਚਦੀ ਨਾ ਥੱਕਦੀ (ਵੀਡੀਓ)
NEXT STORY