ਬੀਜਿੰਗ— ਚੀਨ ਦੇ ਪਿਊਂਗ ਵਿਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ 4 ਔਰਤਾਂ ਨੇ ਲਿਨ ਯੂ ਲੀ ਨਾਂ ਦੀ ਇਕ 38 ਸਾਲਾ ਔਰਤ ਨੂੰ ਸੜਕ 'ਤੇ ਸ਼ਰ੍ਹੇਆਮ ਘੇਰ ਕੇ ਉਸ ਦੇ ਕਪੜੇ ਲਾਹ ਦਿੱਤੇ ਅਤੇ ਉਸ ਨੂੰ ਬੇਰਹਿਮੀ ਨਾਲ ਕੁੱਟਿਆ। ਉਨ੍ਹਾਂ ਨੇ ਔਰਤ ਦੇ ਕਪੜੇ ਫਾੜੇ, ਉਸ ਦੇ ਮੂੰਹ, ਲੱਕ ਅਤੇ ਛਾਤੀਆਂ 'ਤੇ ਮੁੱਕੇ ਮਾਰੇ।
ਹੈਰਾਨੀ ਦੀ ਗੱਲ ਇਹ ਹੈ ਕਿ ਭੀੜ ਵਾਲੀ ਸੜਕ 'ਤੇ ਕੋਈ ਵੀ ਉਸ ਨੂੰ ਬਚਾਉਣ ਲਈ ਨਹੀਂ ਆਇਆ ਇੱਥੋਂ ਤੱਕ ਕਿ ਪੁਲਸ ਵੀ ਨਹੀਂ। ਉੱਥੇ ਖੜ੍ਹੇ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਕੁੱਟ ਖਾ ਰਹੀ ਔਰਤ 'ਤੇ ਕੋਈ ਤਰਸ ਨਹੀਂ ਆ ਰਿਹਾ ਸੀ ਕਿਉਂਕਿ ਉਨ੍ਹਾਂ ਦੀ ਨਜ਼ਰ ਵਿਚ ਉਹ ਇਸ ਦੇ ਹੀ ਲਾਇਕ ਸੀ।
ਅਸਲ ਵਿਚ ਲਿਨ ਹਮਲਾਵਰ ਔਰਤਾਂ 'ਚੋਂ ਕਿਸੇ ਇਕ ਦੇ ਪਤੀ ਦੇ ਨਾਲ ਹਮਬਿਸਤਰ ਹੋਈ ਸੀ। ਉਸ ਆਦਮੀ ਦੀ ਪਤਨੀ ਨੇ ਲਿਨ ਦਾ ਇਹ ਹਾਲ ਕੀਤਾ ਸੀ।
ਚੀਨ ਵਿਚ ਇਸ ਤਰ੍ਹਾਂ ਦਾ ਇਹ ਪਹਿਲਾਂ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕੁਝ ਔਰਤਾਂ ਨੇ ਆਪਣੀ ਸਹੇਲੀ ਦੇ ਪਤੀ ਨਾਲ ਰਿਸ਼ਤੇ ਬਣਾਉਣ ਵਾਲੀ ਲੜਕੀ ਨੂੰ ਰਾਹ ਵਿਚ ਘੇਰ ਕੇ ਇਸੇ ਤਰ੍ਹਾਂ ਕੁੱਟਿਆ ਸੀ ਤੇ ਉਸ ਨੂੰ ਵੀ ਛੁਡਵਾਉਣ ਦੇ ਲਈ ਕੋਈ ਨਹੀਂ ਸੀ ਆਇਆ।
ਉਸਨੂੰ ਲੱਗਾ ਪਾਣੀ 'ਚ ਕੋਈ ਸਧਾਰਨ ਚੀਜ਼ ਹਿੱਲ ਰਹੀ ਹੈ ਪਰ ਸੀ 50 ਫੁੱਟ ਦਾ ਕੇਕੜਾ
NEXT STORY