ਬ੍ਰਿਟੇਨ -ਕੇਕੜਾ ਕਿੰਨਾ ਵੀ ਵੱਡਾ ਹੋਵੇ ਪਰ ਅਸੀਂ ਇਸ ਨੂੰ ਇਕ ਕਮਰੇ ਦੇ ਆਕਾਰ ਤੋਂ ਜ਼ਿਆਦਾ ਵੱਡਾ ਹੋਣ ਬਾਰੇ ਨਹੀਂ ਸੋਚ ਸਕਦੇ ਪਰ ਹਾਲ ਹੀ 'ਚ ਬ੍ਰਿਟੇਨ ਦੇ ਵਿਸਟੇਬਲ 'ਚ ਇੰਨੇ ਵੱਡੇ ਕੇਕੜੇ ਨੂੰ ਦੇਖਿਆ ਗਿਆ, ਜੋ ਕਈ ਗਜ ਵੱਡਾ ਹੈ। ਉਹ ਇੰਨਾ ਵੱਡਾ ਹੈ ਕਿ ਉਸ ਦੇ ਸਾਹਮਣੇ ਕਈ ਇਮਾਰਤਾਂ, ਕਿਸ਼ਤੀਆਂ ਅਤੇ ਵੱਡੇ-ਵੱਡੇ ਖੰਭੇ ਵੀ ਛੋਟੇ ਦਿਖਾਈ ਦਿੰਦੇ ਹਨ। ਇਸ ਕੇਕੜੇ ਦਾ ਆਕਾਰ 50 ਫੁੱਟ ਦਾ ਹੈ। ਇਸ ਨੂੰ ਕੈਂਟ ਦੇ ਬੰਦਰਗਾਹ ਦੇ ਕਿਨਾਰੇ ਦੇਖਿਆ ਗਿਆ, ਜਿਥੇ ਇਹ ਹਲਕੇ ਪਾਣੀ 'ਚ ਰੁੱਕਿਆ ਹੋਇਆ ਸੀ। ਦੇਖਣ ਤੋਂ ਉਹ ਖਾਣ ਵਾਲੇ ਕੇਕੜੇ ਵਰਗਾ ਹੀ ਦਿਖਾਈ ਦੇ ਰਿਹਾ ਸੀ ਤੇ ਕਿਸੇ ਆਮ ਕੇਕੜੇ ਤੋਂ ਲਗਭਗ ਪੰਜ ਗੁਣਾ ਜ਼ਿਆਦਾ ਵੱਡਾ ਸੀ।
ਇਹ ਤਸਵੀਰਾਂ ਜੋ ਤੁਸੀ ਦੇਖ ਰਹੇ ਹੋ ਇਸਦੀ ਪੁਸ਼ਟੀ ਨਹੀਂ ਕੀਤੀ ਜਾ ਸਕੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿਰਫ ਜਮੀ ਹੋਈ ਰੇਤ ਦਾ ਵੱਡਾ ਜਿਹਾ ਟਿੱਲਾ ਹੋ ਸਕਦਾ ਹੈ ਜੋ ਪਾਣੀ ਦੇ ਅੰਦਰ ਕਿਸੇ ਕੇਕੜੇ ਜਿਹਾ ਦਿਖਾਈ ਦੇ ਰਿਹਾ ਹੈ। ਦੂਜੇ ਪਾਸੇ ਲੋਕ ਇਸਦੇ ਨਕਲੀ ਹੋਣ ਦੀ ਗੱਲ ਕਹਿ ਰਹੇ ਹਨ। ਇਕ ਵਿਅਕਤੀ ਨੇ ਦੱਸਿਆ ਕਿ ਉਸਨੇ ਇਹ ਤਸਵੀਰਾਂ ਪਿਛਲੇ ਸਾਲ ਲਈਆਂ ਸਨ ਜਦੋਂ ਉਹ ਆਪਣੇ ਬੇਟੇ ਨਾਲ ਗਰਮੀਆਂ ਦੀਆਂ ਛੁੱਟੀਆਂ 'ਚ ਘੁੰਮਣ ਗਿਆ ਸੀ। ਉਸਦੇ ਅਨੁਸਾਰ ਪਾਣੀ 'ਚ ਇਕ ਚੀਜ਼ ਹਿੱਲ ਰਹੀ ਸੀ। ਉਸਨੇ ਤੁਰੰਤ ਉਸਦੀ ਤਸਵੀਰ ਖਿੱਚ ਲਈ ਪਰ ਅੰਤ 'ਚ ਉਸਨੂੰ ਪਤਾ ਚੱਲਿਆ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਕੇਕੜਾ ਹੈ। ਇਸ ਤੋਂ ਪਹਿਲਾਂ ਜਾਪਾਨ ਦੇ ਸਪਾਈਡਰ ਕ੍ਰੈਬ ਦੀ ਖੋਜ ਕੀਤੀ ਗਈ, ਜੋਂ 12 ਫੁੱਟ ਤੋਂ ਵੀ ਵੱਡਾ ਸੀ।
ਈਰਾਨ ਦੇ ਰਾਸ਼ਟਰਪਤੀ ਨੂੰ ਪ੍ਰਮਾਣੂ ਸਮਝੌਤਾ ਹੋਣ ਦੀ ਉਮੀਦ
NEXT STORY