ਲੰਡਨ-ਬ੍ਰਿਟਿਸ਼ ਪੁਲਸ ਨੇ ਸ਼ੱਕੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐਸ.) ਦਾ 2,50,000 ਪੌਂਡ (ਲਗਭਗ 4,01,713 ਡਾਲਰ) ਦਾ ਫੰਡ ਜ਼ਬਤ ਕੀਤਾ ਹੈ। ਇਹ ਜਾਣਕਾਰੀ ਸੋਮਵਾਰ ਨੂੰ ਅੱਤਵਾਦ ਰੋਕੂ ਵਿਭਾਗ ਦੇ ਅਧਿਕਾਰੀਆਂ ਨੇ ਦਿੱਤੀ ਹੈ।
ਜ਼ਿਆਦਾਤਰ ਧਨਰਾਸ਼ੀ ਮੈਨਚੈਸਟਰ ਹਵਾਈ ਅੱਡੇ ਤੋਂ ਤੁਰਕੀ ਜਾਣ ਵਾਲੇ ਯਾਤਰੀਆਂ ਕੋਲੋਂ ਜ਼ਬਤ ਕੀਤੀ ਗਈ, ਜਿਨ੍ਹਾਂ ਬਾਰੇ ਸ਼ੱਕ ਸੀ ਕਿ ਉਹ ਸੀਰੀਆ ਅਤੇ ਇਰਾਕ 'ਚ ਅੱਤਵਾਦੀ ਧੜੇ ਦੇ ਲੜਾਕਿਆਂ ਨੂੰ ਪੈਸੇ ਪਹੁੰਚਾਉਣ ਜਾ ਰਹੇ ਸਨ।
ਸੂਤਰਾਂ ਮੁਤਾਬਕ ਗ੍ਰੇਟਰ ਮੈਨਚੈਸਟਰ ਪੁਲਸ ਦੇ ਮੁੱਖ ਖੁਫੀਆ ਸੁਪਰਡੈਂਟ ਟੋਨੀ ਮੋਲ ਨੇ ਦੱਸਿਆ ਕਿ ਲੜਾਈ ਲਈ ਅੱਤਵਾਦੀਆਂ ਨੂੰ ਪੈਸਿਆਂ ਦੀ ਲੋੜ ਹੈ। ਸੀਰੀਆ ਅਤੇ ਤੁਰਕੀ ਦੀ ਸਰਹੱਦ 'ਤੇ ਅਜਿਹੀਆਂ ਕਈ ਦੁਕਾਨਾਂ ਹਨ, ਜਿਨ੍ਹਾਂ 'ਚੋਂ ਤੁਸੀਂ ਬੰਦੂਕਾਂ, ਬੂਟ, ਰਾਸ਼ਨ ਖਰੀਦ ਸਕਦੇ ਹੋ। ਜੇਕਰ ਤੁਸੀਂ ਲੜਾਕਿਆਂ ਨਾਲ ਸ਼ਾਮਲ ਹੋਣ ਜਾ ਰਹੇ ਹੋ ਤਾਂ ਤੁਹਾਨੂੰ ਪੈਸੇ ਅਤੇ ਯੰਤਰਾਂ ਦੀ ਲੋੜ ਹੁੰਦੀ ਹੈ।
ਨਾਰਥ ਵੈਸਟ ਕਾਊਂਟਰ ਟੈਰੋਰਿਜ਼ਮ ਯੂਨਿਟ (ਐਨ. ਡਬਲਿਊ. ਸੀ. ਟੀ. ਯੂ.) ਦੇ ਮੁਖੀ ਮੋਲ ਨੇ ਦੱਸਿਆ ਕਿ ਅਸੀਂ ਲੋਕਾਂ ਕੋਲੋਂ ਧਨਰਾਸ਼ੀ ਜ਼ਬਤ ਕਰ ਲਈ ਹੈ ਅਤੇ ਉਨ੍ਹਾਂ ਨੂੰ ਨਾ ਸਿਰਫ ਹਥਿਆਰ ਖਰੀਦਣ ਅਤੇ ਅੱਤਵਾਦੀ ਸੰਗਠਨਾਂ ਨੂੰ ਮਦਦ ਪਹੁੰਚਾਉਣ ਤੋਂ ਵੀ ਰੋਕਿਆ, ਜੋ ਯੂਨਾਈਟਿਡ ਕਿੰਗਡਮ (ਯੂ. ਕੇ.) ਅਤੇ ਕੌਮਾਂਤਰੀ ਫਿਰਕੇ ਲਈ ਖਤਰਾ ਹਨ, ਸਗੋਂ ਉਨ੍ਹਾਂ ਦੀ ਮੰਸ਼ਾ ਨੂੰ ਨਾਕਾਮ ਵੀ ਕੀਤਾ।
ਸ਼ਰ੍ਹੇਆਮ ਔਰਤ ਦੇ ਕਪੜੇ ਫਾੜ ਕੇ ਕੁੱਟਿਆ, ਲੋਕਾਂ ਨੇ ਕਿਹਾ 'ਇਹ ਇਸੇ ਲਾਇਕ ਹੈ'
NEXT STORY