ਨਵੀਂ ਦਿੱਲੀ-ਇਹ ਹੈ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਦਰਜ ਦੁਨੀਆ ਦਾ ਸਭ ਤੋਂ ਵੱਡਾ ਕੁੱਤਾ। ਇਸਦਾ ਨਾਂ ਜਾਰਜ ਹੈ ਅਤੇ ਇਹ 111 ਕਿਲੋ ਦਾ ਹੈ। ਇਹ ਹੈ 18 ਕਿਲੋ ਜਾਪਾਨੀ ਕੇਕੜਾ ਵੈਸੇ ਤਾਂ ਲੋਕ ਇਸ ਨੂੰ ਖਾਂਧੇ ਹਨ ਪਰ ਜੇਕਰ ਇਹ ਗਲਤੀ ਨਾਲ ਵੀ ਕੱਟ ਲਵੇ, ਤਾਂ ਇਸਦੇ ਜ਼ਹਰ ਨਾਲ ਬੰਦਾ ਤੁਰੰਤ ਮਰ ਜਾਂਦਾ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਚਮਗਾਦੜ ਹੈ ਜੋਂ ਕਿ ਨਿਊ ਗਿਨੀ 'ਚ ਰਹਿੰਦਾ ਹੈ। ਇਸ ਤੋਂ ਇਲਾਵਾ 6.5 ਫੁੱਟ ਲੰਬੀ ਅਤੇ 1 ਟਨ ਤੋਂ ਵੀ ਜ਼ਿਆਦਾ ਭਾਰੀ ਇਹ ਗਾਂ, ਦੁਨੀਆ ਦੇ ਸਭ ਤੋਂ ਵੱਡੀ ਗਾਂ ਹੈ। ਸਾਊਥ ਅਮਰੀਕਾ ਦੇ ਜੰਗਲਾਂ 'ਚ ਪਾਇਆ ਗਿਆ ਇਹ ਟੀਟੀਅਨ ਬੀਟਲ ਨਾਂ ਦਾ ਜਾਨਵਰ ਜੋ ਕਿ 6.5 ਇੰਚ ਤੱਕ ਵਧ ਸਕਦਾ ਹੈ। ਇਹ ਹੈ ਅਫਰੀਕੀ ਗੋਲੀਏਥ ਫਰਾਗ। ਇਹ ਕੈਮਰੂਨ 'ਚ ਪਾਇਆ ਗਿਆ ਅਤੇ ਇਹ ਚਿੜੀ ਤੋਂ ਲੈ ਕੇ ਸੱਪ ਤੱਕ ਸਾਰਾ ਕੁਝ ਖਾ ਜਾਂਦਾ ਹੈ। ਇਕ ਸਟਿੰਗਰੇ ਨਾਂ ਦਾ ਜਾਨਵਰ ਹੈ, ਜਿਸਦਾ ਭਾਰ ਲਗਭਗ 600 ਕਿਲੋ ਦਾ ਹੈ ਅਤੇ ਇਹ ਏਸ਼ੀਆ ਦੀ ਕਿਸੇ ਨਦੀ 'ਚ ਪਾਇਆ ਜਾਂਦਾ ਹੈ। ਦੁਨੀਆ ਦਾ ਸਭ ਤੋਂ ਵੱਡਾ ਸੈਲਾਮੈਂਡਰ ਹੈ, ਜੋ ਦੇਖ ਨਹੀਂ ਸਕਦਾ ਅਤੇ ਇਹ 6 ਫੁੱਟ ਤੱਕ ਵਧ ਸਕਦਾ ਹੈ।
ਮਸ਼ਹੂਰ ਗਾਇਕ ਨੇ ਵਿਵਾਦਤ ਬਿਆਨ ਦੇ ਕੇ ਮਨੁੱਖਤਾ ਨੂੰ ਕੀਤਾ ਸ਼ਰਮਸਾਰ
NEXT STORY