ਲਾਸ ਏਂਜਲਸ— ਅਫਰੀਕਾ ਦੇ ਕਈ ਦੇਸ਼ਾਂ ਵਿਚ ਜਿੱਥੇ ਲੋਕ ਇਬੋਲਾ ਦੀ ਖਤਰਨਾਕ ਬੀਮਾਰੀ ਦੇ ਸ਼ਿਕਾਰ ਹੋ ਕੇ ਮੌਤ ਦੀ ਗਰਕ ਵਿਚ ਜਾ ਰਹੇ ਹਨ, ਉੱਥੇ ਮਸ਼ਹੂਰ ਗਾਇਕ ਕ੍ਰਿਸ ਬ੍ਰਾਊਨ ਦੇ ਬਿਆਨ ਨੇ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ। ਆਰ. ਐੈਂਡ ਬੀ. ਗਾਇਕ ਕ੍ਰਿਸ ਬ੍ਰਾਊਨ ਨੇ ਇਬੋਲਾ ਦੇ ਸੰਬੰਧ ਵਿਚ ਵਿਵਾਦਤ ਟਵੀਟ ਕਰਕੇ ਹੰਗਾਮਾ ਖੜ੍ਹਾ ਕਰ ਦਿੱਤਾ ਹੈ, ਜਿਸ ਨੂੰ ਲੈ ਕੇ ਲੋਕਾਂ ਨੇ ਉਸ ਦੀ ਸਖਤ ਆਲੋਚਨਾ ਕੀਤੀ ਹੈ।
ਬ੍ਰਾਊਨ ਨੇ ਕਿਹਾ ਹੈ ਕਿ ਇਬੋਲਾ ਆਬਾਦੀ ਕੰਟਰੋਲ ਕਰਨ ਦਾ ਤਰੀਕਾ ਹੈ। ਕ੍ਰਿਸ ਨੇ ਟਵਿੱਟਰ 'ਤੇ ਲਿਖਿਆ ਕਿ, ਉਨ੍ਹਾਂ ਨੂੰ ਇਸ ਬਾਰੇ ਨਹੀਂ ਪਤਾ ਪਰ ਉਨ੍ਹਾਂ ਦਾ ਇਹ ਹੀ ਮੰਨਆ ਹੈ ਕਿ ਇਹ ਇਬੋਲਾ ਮਹਾਮਾਰੀ ਆਬਾਦੀ ਕੰਟਰੋਲ ਦਾ ਹੀ ਇਕ ਰੂਪ ਹੈ। ਟਵੀਟ ਕਰਨ ਤੋਂ ਤੁਰੰਤ ਬਾਅਦ ਲੋਕਾਂ ਨੇ ਬ੍ਰਾਊਨ ਦੀ ਸਖਤ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ।
ਬ੍ਰਿਟੇਨ ਦੇ ਦਾਨ ਸਮੂਹ ਐਕਸ਼ਨ ਐਡ ਦੇ ਬੁਲਾਰੇ ਜੇਨ ਮੋਯੋ ਨੇ ਕਿਹਾ ਕਿ ਉਨ੍ਹਾਂ ਨੇ ਨਿਸ਼ਚਿਤ ਰੂਪ ਨਾਲ ਟਵਿੱਟਰ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ, ਜੋ ਕਹਿੰਦੇ ਹਨ ਕਿ 'ਟਵੀਟ ਕਰਨ ਤੋਂ ਪਹਿਲਾਂ ਸੋਚੋ'।
ਇਹ ਇਕ ਤਰ੍ਹਾਂ ਦੀ ਸੰਸਾਰਕ ਆਫਤ ਹੈ। ਤਿੰਨ ਦੇਸ਼ਾਂ ਦੇ ਲੋਕ ਇਸ ਜਾਨਲੇਵਾ ਬੀਮਾਰੀ ਨਾਲ ਸੰਘਰਸ਼ ਕਰ ਰਹੇ ਹਨ। ਇਨ੍ਹਾਂ ਦੇਸ਼ਾਂ ਵਿਚ ਇਸ ਬੀਮਾਰੀ ਦੇ ਕਾਰਨ ਸਿਹਤ ਸੇਵਾਵਾਂ 'ਤੇ ਭਾਰੀ ਦਬਾਅ ਹੈ ਤੇ ਦੂਜੇ ਪਾਸੇ ਲੋਕ ਆਪਣੇ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਮਰਦੇ ਹੋਏ ਦੇਖ ਰਹੇ ਹਨ।
ਜ਼ਿਕਰਯੋਗ ਹੈ ਕਿ ਪੱਛਮੀ ਅਫਰੀਕਾ ਵਿਚ ਇਬੋਲਾ ਨਾਲ 4000 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ। ਅਮਰੀਕਾ ਵਿਚ ਇਬੋਲਾ ਨਾਲ ਪੀੜਤ ਪਾਏ ਗਏ ਪਹਿਲੇ ਵਿਅਕਤੀ ਦੀ ਪਿਛਲੇ ਹਫਤੇ ਮੌਤ ਹੋ ਗਈ ਅਤੇ ਉਸ ਦੇ ਇਲਾਜ਼ ਦੇ ਦੌਰਾਨ ਉਸ ਦੇ ਸੰਪਰਕ ਵਿਚ ਆਉਣ ਵਾਲੀ ਡਲਾਸ ਨਰਸ ਵੀ ਇਸ ਨਾਲ ਪੀੜਤ ਹੋ ਗਈ।
ਆਈ. ਐਸ. ਲਈ ਪੈਸੇ ਲਿਜਾਉਣ ਵਾਲਿਆਂ ਨੂੰ ਪੁਲਸ ਨੇ ਫੜਿਆ
NEXT STORY