ਨਵੀਂ ਦਿੱਲੀ-ਜਦੋਂ ਵੀ ਕਦੀ ਜਾਨਵਰਾਂ ਅਤੇ ਇਨਸਾਨਾਂ ਵਿਚਾਲੇ ਸੰਬੰਧ ਬਣਾਏ ਜਾਣ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਅਸੀਂ ਹਮੇਸ਼ਾ ਉਨ੍ਹਾਂ ਨੂੰ ਗੰਦੀ ਨਜ਼ਰ ਨਾਲ ਦੇਖਦੇ ਹਾਂ। ਇਸ ਨੂੰ ਗਲਤ ਮੰਨਿਆ ਜਾਂਦਾ ਹੈ ਅਤੇ ਜਿਥੋਂ ਤੱਕ ਸੰਭਵ ਹੋ ਸਕੇ ਅਜਿਹੇ ਵਿਅਕਤੀ ਨੂੰ ਲੱਭ ਕੇ ਉਸ ਨੂੰ ਸਜ਼ਾ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਸ ਨੇ ਜਾਨਵਰ ਨਾਲ ਅਜਿਹਾ ਗੰਦਾ ਕੰਮ ਕੀਤਾ ਹੈ। ਕੀ ਤੁਹਾਨੂੰ ਪਤਾ ਹੈ ਕਿ ਡੈਨਮਾਰਕ ਵਰਗੇ ਦੇਸ਼ 'ਚ ਹੁਣ ਤੱਕ ਜਾਨਵਰਾਂ ਅਤੇ ਇਨਸਾਨਾਂ ਵਿਚਾਲੇ ਸਰੀਰਕ ਸੰਬੰਧ ਬਣਾਏ ਜਾਣ ਨੂੰ ਕਾਨੂੰਨੀ ਮਾਨਤਾ ਮਿਲੀ ਹੋਈ ਸੀ ਪਰ ਹਾਲ ਹੀ 'ਚ ਇਸ ਕਾਨੂੰਨ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਇਸ 'ਤੇ ਬੈਨ ਲਾ ਦਿੱਤਾ ਗਿਆ ਹੈ। ਇਸ ਦੇ ਪਿੱਛੇ ਦਾ ਕਾਰਨ ਤੁਹਾਨੂੰ ਹੈਰਾਨ ਕਰ ਦੇਵੇਗਾ।
ਜਦੋਂ ਅਸੀਂ ਕਿਸੇ ਕਾਨੂੰਨ ਨੂੰ ਖਤਮ ਕਰਦੇ ਹਾਂ ਜਾਂ ਬਦਲਦੇ ਹਾਂ ਜਾਂ ਫਿਰ ਉਸ 'ਤੇ ਬੈਨ ਲਗਾਉਂਦੇ ਹਾਂ, ਤਾਂ ਉਸਦੇ ਪਿੱਛੇ ਕਾਰਨ ਹੁੰਦਾ ਹੈ, ਲੋਕਾਂ ਦਾ ਹਿੱਤ ਅਤੇ ਉਨ੍ਹਾਂ ਦੀ ਭਲਾਈ। ਡਾਨ ਡਾਨਗੇਰਸਨ ਡੈਨਮਾਰਕ ਦੇ ਖੇਤਬਾੜੀ ਮੰਤਰੀ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਡੈਨਮਾਰਕ ਇਸ ਮਾਮਲੇ 'ਚ ਜਰਮਨੀ ਅਤੇ ਨਾਰਵੇ ਨੂੰ ਅਪਨਾਉਣ ਜਾ ਰਿਹਾ ਹੈ। ਮਾਮਲਾ ਹੈ ਜਾਨਵਰਾਂ ਨਾਲ ਸੈਕਸ ਕਰਨ ਨੂੰ ਨਕੇਲ ਪਾਉਣ ਦਾ ਜਾਂ ਇਸ ਤਰ੍ਹਾਂ ਕਹੋ ਕਿ ਉਸ 'ਤੇ ਬੈਨ ਕਰਨਾ। ਉਨ੍ਹਾਂ ਨੇ ਕਿਹਾ ਕਿ ਜਾਨਵਰਾਂ ਦੇ ਹਿੱਤ ਲਈ ਅਜਿਹਾ ਕਰਨਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਕੋਈ ਕੋਈ ਜਾਨਵਰ ਨਾਲ ਸੈਕਸ ਕਰਦਾ ਹੈ ਤਾਂ ਬੇਜ਼ੁਬਾਨ ਹੋਣ ਦੇ ਨਾਤੇ ਉਹ ਕੁਝ ਨਹੀਂ ਬੋਲ ਸਕਦੇ, ਇਸ ਲਈ ਸਾਨੂੰ ਹੀ ਆਪਣੀ ਸੂਝ-ਬੂਝ ਨਾਲ ਉਨ੍ਹਾਂ ਨਾਲ ਹੋਣ ਵਾਲੇ ਗਲਤ ਰਵੱਈਏ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਆਪਣੀ ਗੱਲ ਰੱਖਣ ਤੋਂ ਬਾਅਦ ਉਨ੍ਹਾਂ ਨੇ ਇਸ ਫੈਸਲੇ 'ਤੇ ਲੋਕਾਂ ਦੀ ਰਾਏ ਵੀ ਮੰਗੀ। ਇਕ ਸਰਵੇ ਵੀ ਹੋਇਆ। ਆਖਿਰਕਾਰ 67 ਫੀਸਦੀ ਲੋਕਾਂ ਨੇ ਮੰਤਰੀ ਦਾ ਸਾਥ ਦਿੱਤਾ ਅਤੇ ਜਾਨਵਰ ਸੈਕਸ ਲਈ ਬੈਨ ਨੂੰ ਸਹੀ ਕਰਾਰ ਦਿੱਤਾ।
ਅਲ ਸਲਵਾਡੋਰ 'ਚ ਭੂਚਾਲ ਕਾਰਨ ਇਕ ਵਿਅਕਤੀ ਦੀ ਮੌਤ
NEXT STORY