ਟਰਾਂਟੋ- ਕੈਨੇਡਾ ਵੱਲੋਂ ਤਿਆਰ ਕੀਤੀ ਗਈ ਇਬੋਲਾ ਤੋਂ ਬਚਾਉਣ ਵਾਲੀ ਦਵਾਈ ਦਾ ਕਲੀਨੀਕਲ ਟਰਾਇਲ ਆਰੰਭ ਹੋ ਗਿਆ ਹੈ। ਇਹ ਦਵਾਈ ਸਿਹਤਮੰਦ ਮਨੁੱਖਾਂ ਉਤੇ ਪਰਖੀ ਜਾ ਰਹੀ ਹੈ ਤਾਂ ਜੋ ਇਬੋਲਾ ਦੀ ਬਿਮਾਰੀ ਤੋਂ ਬਚਾਅ ਹੋ ਸਕੇ। ਕੈਨੇਡਾ ਦੇ ਸਿਹਤ ਮੰਤਰੀ ਰੋਨਾ ਐਮਬ੍ਰੋਸ ਨੇ ਇਸ ਦੀ ਜਾਣਕਾਰੀ ਦਿੱਤੀ। ਇਹ ਦਵਾਈ ਮਨੁੱਖ ਨੂੰ ਇਬੋਲਾ ਤੋਂ ਬਚਾਅ ਸਕਦੀ ਹੈ ਜਾਂ ਨਹੀਂ, ਇਸ ਦਾ ਐਲਾਨ ਕੁਝ ਹੀ ਦਿਨਾਂ ਵਿਚ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਹ ਦਵਾਈ ਪੂਰਨ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਪਾਈ ਗਈ ਤਾਂ ਅਸੀਂ ਪੱਛਮੀ ਅਫਰੀਕਾ ਵਿਚ ਲੱਖਾਂ ਲੋਕਾਂ ਦੀ ਜਾਨ ਬਚਾਅ ਸਕਦੇ ਹਾਂ। ਇਹ ਦਵਾਈ ਇਬੋਲਾ ਤੋਂ ਬਚਾਉਂਦੀ ਹੈ ਅਤੇ ਸਿਹਤਮੰਦ ਲੋਕਾਂ ਨੂੰ ਦਿੱਤੀ ਜਾਵੇਗੀ।
ਇੰਡੋਨੇਸ਼ੀਆ 'ਚ ਭੂਚਾਲ ਦੇ ਝਟਕੇ
NEXT STORY