ਟੋਰਾਂਟੋ— ਇਰਾਕ ਅਤੇ ਸੀਰੀਆ ਵਿਚ ਇਸਲਾਮਿਕ ਸਟੇਟ ਦੇ ਵੱਧਦੇ ਕਹਿਰ ਨੇ ਦੁਨੀਆ ਦੇ ਬਾਕੀ ਹਿੱਸਿਆਂ ਵਿਚ ਰਹਿੰਦੇ ਮੁਸਲਮਾਨਾਂ ਦੀ ਮੁਸ਼ਕਿਲਾਂ ਵੀ ਵਧਾ ਦਿੱਤੀਆਂ ਹਨ। ਉਨ੍ਹਾਂ ਨੂੰ ਲੋਕ ਸ਼ੱਕੀ ਨਜ਼ਰਾਂ ਨਾਲ ਦੇਖਦੇ ਹਨ। ਅਜਿਹੀ ਇਕ ਘਟਨਾ ਵਿਚ ਕੈਨੇਡਾ ਦੇ ਟੋਰਾਂਟੋ ਵਿਚ ਸਿਟੀ ਕੌਂਸਲ ਦੀਆਂ ਚੋਣਾਂ ਲੜ ਰਹੀ 22 ਸਾਲਾ ਮੁਨੀਰਾ ਨੂੰ ਵੀ ਨਸਲੀ ਨਫਰਤ ਦਾ ਸਾਹਮਣਾ ਕਰਨਾ ਪਿਆ। ਵਾਰਡ 2 ਤੋਂ ਖੜ੍ਹੀ ਮੁਨੀਰਾ ਅਬੂਕਰ ਦੇ ਪੋਸਟਰਾਂ 'ਤੇ ਸ਼ਰਾਰਤੀ ਅਨਸਰਾਂ ਨੇ ਲੀਕਾਂ ਮਾਰ ਦਿੱਤੀਆਂ ਗਈਆਂ ਅਤੇ ਉਸ ਦੇ ਹੇਠਾਂ ਨਸਲੀ ਟਿੱਪਣੀਆਂ ਵੀ ਕੀਤੀਆਂ ਗਈਆਂ। ਇੰਨਾਂ ਹੀ ਨਹੀਂ ਇਨ੍ਹਾਂ ਤਸਵੀਰਾਂ ਨੂੰ ਸ਼ੋਸ਼ਲ ਮੀਡੀਆ ਸਾਈਟ 'ਤੇ ਵੀ ਸ਼ੇਅਰ ਕੀਤਾ ਗਿਆ।
ਇਸ ਸਭ ਤੋਂ ਬਾਅਦ ਮੁਨੀਰਾ ਨੇ ਕਿਹਾ ਕਿ ਇਸ ਸਭ ਦੇ ਬਾਵਜੂਦ ਉਸ ਦੀ ਲੋਕਪ੍ਰਿਅਤਾ ਲੋਕਾਂ ਵਿਚ ਵਧ ਗਈ ਹੈ। ਉਸ ਨੇ ਦੱਸਿਆ ਕਿ ਉਹ ਮੂਲ ਰੂਪ ਨਾਲ ਸੋਮਾਲੀਆ ਦੇ ਹਨ ਪਰ ਉਸ ਦਾ ਜਨਮ ਕੈਨੇਡਾ ਵਿਚ ਹੀ ਹੋਇਆ ਹੈ। ਉਸ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਜਦੋਂ ਉਸ ਨੂੰ ਕੈਨੇਡਾ ਵਿਚ ਨਸਲੀ ਭੇਦਭਾਵ ਦਾ ਸਾਹਮਣਾ ਕਰਨਾ ਪਿਆ।
ਟੋਰਾਂਟੋ ਤੋਂ ਪ੍ਰੀਮੀਅਰ ਦੀਆਂ ਚੋਣਾਂ ਲੜ ਰਹੀ ਓਲੀਵੀਆ ਚਾਓ ਨੇ ਮੁਨੀਰਾ ਨੂੰ ਸੰਦੇਸ਼ ਭੇਜਿਆ ਕਿ ਸਾਡੇ ਸ਼ਹਿਰ ਵਿਚ ਨਸਲਵਾਦ ਦੀ ਕੋਈ ਥਾਂ ਨਹੀਂ ਹੈ।
ਇਸ ਸਾਲ ਸਤੰਬਰ ਸਭ ਤੋਂ ਗਰਮ : ਨਾਸਾ
NEXT STORY