ਨਿਊਯਾਰਕ-ਨਾਸਾ ਦੇ ਗੋਡਾਰਡ ਇੰਸਟੀਚਿਊਟ ਫਾਰ ਸਪੇਸ ਸਟੱਡੀਜ਼ ਦੇ ਅੰਕੜਿਆਂ ਮੁਤਾਬਕ, ਇਸ ਸਾਲ ਸਤੰਬਰ ਮਹੀਨੇ ਦਾ ਤਾਪਮਾਨ ਇਸ ਮਹੀਨੇ 'ਚ 1951 ਤੋਂ 1980 ਵਿਚਾਲੇ ਰਹੇ ਔਸਤ ਤਾਪਮਾਨ ਤੋਂ 0.78 ਡਿਗਰੀ ਜ਼ਿਆਦਾ ਰਿਹਾ ਹੈ।
'ਕਲਾਈਮੇਟ ਸੈਂਟਰਲ' ਦੀ ਰਿਪੋਰਟ ਮੁਤਾਬਕ ਇਸ ਕਾਰਨ 2014 ਲਗਭਗ ਸਭ ਤੋਂ ਵੱਧ ਗਰਮ ਸਾਲ ਬਣ ਜਾਵੇਗਾ।
ਨਾਸਾ ਦੇ ਨਵੇਂ ਅੰਕੜਿਆਂ ਅਨੁਸਾਰ ਜੀ. ਆਈ. ਐਸ. ਐਸ. ਰਿਕਾਰਡ 'ਚ ਸਤੰਬਰ ਸਭ ਤੋਂ ਗਰਮ ਮਹੀਨੇ ਦੇ ਰੂਪ 'ਚ ਦਰਜ ਕੀਤਾ ਗਿਆ। ਪਿਛਲਾ ਸਭ ਤੋਂ ਗਰਮ ਸਤੰਬਰ 2005 'ਚ ਦਰਜ ਕੀਤਾ ਗਿਆ ਸੀ।
ਅਮਰੀਕਾ ਨੈਸ਼ਨਲ ਕਲਾਈਮੇਟਿਕ ਡਾਟਾ ਸੈਂਟਰ ਦੇ ਮੌਸਮ ਮਾਹਰ ਜੇਕ ਕ੍ਰਾਊਚ ਨੇ ਦੱਸਿਆ ਕਿ ਜੇਕਰ ਅਸੀਂ ਲਗਾਤਾਰ ਔਸਤ ਤੋਂ ਤਾਪਮਾਨ ਦੇ ਤੌਰ 'ਤੇ ਦੇਖੀਏ ਤਾਂ ਸਾਲ 2014 ਨੇ ਪਿਛਲੇ ਸਭ ਤੋਂ ਵੱਧ ਗਰਮ ਸਾਲ 2010 ਦਾ ਰਿਕਾਰਡ ਤੋੜ ਦਿੱਤਾ ਹੈ। ਸਤੰਬਰ ਤੋਂ ਪਹਿਲਾਂ ਇਸ ਸਾਲ ਦਾ ਅਗਸਤ ਮਹੀਨਾ ਵੀ ਸਭ ਤੋਂ ਗਰਮ ਰਿਹਾ।
ਸਮੁੰਦਰੀ ਤਾਪਮਾਨ ਨੇ ਇਸ 'ਚ ਵੱਡੀ ਭੂਮਿਕਾ ਨਿਭਾਈ ਹੈ। ਗਰਮ ਸੂਬੇ ਮਹਾਸਾਗਰ 'ਚ ਸਮੁੰਦਰੀ ਸਤਿਹ ਦਾ ਤਾਪਮਾਨ ਆਮ ਤੋਂ ਜ਼ਿਆਦਾ ਹੋਣ ਕਾਰਨ ਅਲ ਨੀਨੋ ਉਭਰਣ ਕਾਰਨ ਮੌਸਮ ਗਰਮ ਹੋਇਆ ਹੈ।
ਤੁਰਕੀ ਦੇ ਹਵਾਈ ਜਹਾਜ਼ਾਂ ਨੇ ਕਰੁਦਿਸ਼ ਅੱਤਵਾਦੀਆਂ ਦੇ ਟਿਕਾਣਿਆਂ 'ਤੇ ਕੀਤਾ ਹਮਲਾ
NEXT STORY