ਨਵੀਂ ਦਿੱਲੀ- ਖਾਧ-ਨਾਗਰਿਕ ਸਪਲਾਈ ਅਤੇ ਉਪਭੋਗਤਾ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਦੀਵਾਲੀ ਅਤੇ ਹੋਰਨਾਂ ਤਿਊਹਾਰਾਂ ਦੇ ਮੌਕੇ ’ਤੇ ਮਿਲਾਵਟੀ ਖਾਧ ਸਮੱਗਰੀ ਵੇਚਣ ਵਾਲਿਆਂ ਦੇ ਖਿਲਾਫ ਕਠੋਰ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਹੈ।
ਸ਼੍ਰੀ ਪਾਸਵਾਨ ਨੇ ਵਿਸ਼ਵ ਮਿਆਰ ਦਿਵਸ ’ਤੇ ਆਯੋਜਿਤ ਇਕ ਪ੍ਰੋਗਰਾਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਕਿ ਦੀਵਾਲੀ ਤੋਂ ਇਕ ਮਹੀਨੇ ਪਹਿਲੇ ਮਠਿਆਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਜਿਸ ਨੂੰ ਦੀਵਾਲੀ ਦੇ ਮੌਕੇ ’ਤੇ ਵੇਚਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਮਠਿਆਈ ਦੀ ਗੁਣਵੱਤਾ ਕਾਫੀ ਖਰਾਬ ਹੋ ਜਾਂਦੀ ਹੈ ਅਤੇ ਕਈ ਵਾਰ ਲੋਕ ਇਸ ਨੂੰ ਖਾ ਕੇ ਬੀਮਾਰ ਵੀ ਹੋ ਜਾਂਦੇ ਹਨ।
ਸ਼੍ਰੀ ਪਾਸਵਾਨ ਨੇ ਕਿਹਾ ਕਿ ਉਨ੍ਹਾਂ ਨੇ ਸੂਬਿਆਂ ਨੂੰ ਤਿਊਹਾਰਾਂ ਦੇ ਮੌਕੇ ’ਤੇ ਗੁਣਵੱਤਾਪੂਰਨ ਸਾਮਾਨ ਲੋਕਾਂ ਨੂੰ ਉਪਲਬਧ ਕਰਵਾਉਣ ਨੂੰ ਲੈ ਕੇ ਇਕ ਚਿੱਠੀ ਲਿਖੀ ਹੈ ਅਤੇ ਉਹ ਫਿਰ ਇਸ ਸਿਲਸਿਲੇ ’ਚ ਉਨ੍ਹਾਂ ਨਾਲ ਗੱਲ ਕਰਨਗੇ।
ਉਨ੍ਹਾਂ ਨੇ ਕਿਹਾ ਕਿ ਖਾਧ ਮੰਤਰਾਲਾ ਦੀ ਸਥਿਤੀ ਅਜਿਹੀ ਨਹੀਂ ਹੈ ਕਿ ਉਸ ਦੇ ਕਰਮਚਾਰੀ ਹਰ ਜਗ੍ਹਾ ਖਾਧ ਸਮਗਰੀ ਦੀ ਗੁਣਵੱਤਾ ਦੀ ਜਾਂਚ ਕਰਨ ਪਰ ਸੂਬਾ ਸਰਕਾਰਾਂ ਦੀਆਂ ਕੋਸ਼ਿਸ਼ਾਂ ਨਾਲ ਲੋਕਾਂ ਨੂੰ ਗੁਣਵੱਤਾਪੂਰਨ ਸਮੱਗਰੀ ਉਪਲਬਧ ਕਰਵਾਈ ਜਾ ਸਕਦੀ ਹੈ।
ਹੋਰ ਪਤਲਾ ਹੋਵੇਗਾ ਐਪਲ ਦਾ ਆਈਪੈਡ ਏਅਰ 2
NEXT STORY