ਨਵੀਂ ਦਿੱਲੀ- ਟੈਬਲੇਟ ਮਾਰਕੀਟ 'ਚ ਸਭ ਤੋਂ ਵੱਧ ਲੋਕਪ੍ਰਿਯ ਐਪਲ ਆਈਪੈਡ ਨੂੰ ਲੈ ਕੇ ਖਬਰਾਂ ਦਾ ਮਾਹੌਲ ਗਰਮਾਇਆ ਹੋਇਆ ਹੈ। ਕੁਝ ਦਿਨ ਪਹਿਲਾਂ ਆਈਪੈਡ ਦੇ ਬਾਰੇ 'ਚ ਇਹ ਖਬਰ ਸੀ ਕਿ ਐਪਲ ਦਾ ਨਵਾਂ ਆਈਪੈਡ ਵੱਡੀ ਸਕਰੀਨ ਦੇ ਨਾਲ ਲਾਂਚ ਹੋਵੇਗਾ ਅਤੇ ਨਵੇਂ ਆਈਪੈਡ 'ਚ ਫਿੰਗਰਪ੍ਰਿੰਟ ਸਕੈਨਰ ਵੀ ਹੋਵੇਗਾ। ਹੁਣ ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਨਵਾਂ ਆਈਪੈਡ ਵੀ ਕੁਝ ਬਦਲਾਅ ਦੇ ਬਾਅਦ ਪਿਛਲੀ ਵਾਰ ਦੇ ਆਈਪੈਡ ਦੀ ਤਰ੍ਹਾਂ ਹੀ ਹੋਵੇਗਾ ਤਾਂ ਤੁਸੀਂ ਗਲਤ ਸੋਚ ਰਹੇ ਹੋ।
ਐਪਲ ਦਾ ਆਉਣ ਵਾਲ ਆਈਪੈਡ ਹੋਰ ਵੀ ਪਤਲਾ ਹੋਣ ਵਾਲਾ ਹੈ। ਨਿਊਜ਼ ਰਿਪੋਰਟ ਦੀ ਮੰਨੀਏ ਤਾਂ ਨਵੀਂ ਪੀੜ੍ਹੀ ਦਾ ਆਈਪੈਡ ਸਿਰਫ 7 ਐਮ.ਐਮ. ਪਤਲਾ ਹੋਵੇਗਾ। ਮੋਟੇ ਤੌਰ 'ਤੇ ਕਿਹਾ ਜਾਵੇ ਤਾਂ ਆਈਪੈਡ ਏਅਰ 2 ਆਈਫੋਨ 6 ਅਤੇ 6 ਪਲਸ ਜਿੰਨਾ ਪਤਲਾ ਹੋਵੇਗਾ। ਇਸ ਦੇ ਇਲਾਵਾ ਨਵੇਂ ਆਈਪੈਡ 'ਚ ਡਿਜ਼ਾਈਨ ਦੇ ਮਾਮਲੇ 'ਚ ਕੁਝ ਵੱਧ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ, ਸਿਰਫ ਲਾਕ ਬਟਨ ਨੂੰ ਛੱਡ ਕੇ, ਜਿਸ ਤਰ੍ਹਾਂ ਐਪਲ ਨੇ ਆਈਫੋਨ 6 'ਚ ਲਾਕ ਬਟਨ ਨੂੰ ਬਦਲ ਕੇ ਸਾਈਡ 'ਤੇ ਕਰ ਦਿੱਤਾ ਹੈ ਠੀਕ ਉਸੇ ਤਰ੍ਹਾਂ ਨਵੇਂ ਆਈਪੈਡ 'ਚ ਵੀ ਲਾਕ ਬਟਨ ਸਾਈਡ 'ਤੇ ਦਿੱਤਾ ਜਾਵੇਗਾ। ਫੀਚਰਜ਼ ਦੀ ਗੱਲ ਕਰੀਏ ਤਾਂ ਨਵੇਂ ਐਪਲ ਆਈਪੈਡ 'ਚ ਤੇਜ਼ ਏ8 ਐਕਸ ਪ੍ਰੋਸੈਸਰ ਅਤੇ 2 ਜੀ.ਬੀ. ਦੀ ਰੈਮ ਦੇ ਨਾਲ ਆਏਗਾ। ਨਵੀਂ ਪੀੜ੍ਹੀ ਦਾ ਆਈਪੈਡ ਗ੍ਰਾਫਿਕਸ ਦੇ ਲਿਹਾਜ਼ ਨਾਲ ਵੀ ਵਧੀਆ ਹੋਵੇਗਾ ਤਾਂਕਿ ਇਸ 'ਚ ਗੈਮਿੰਗ ਦਾ ਮਜ਼ਾ ਲਿਆ ਜਾ ਸਕੇ।
ਫੇਸਬੁੱਕ 'ਤੇ ਕੁਮੈਂਟ ਕਰਨਾ ਹੋਇਆ ਹੁਣ ਹੋਰ ਮਜ਼ੇਦਾਰ
NEXT STORY