ਬੀਜਿੰਗ-ਚੀਨ ਦੇ ਯੂਨਾਨ ਸੂਬੇ ਸਥਿਤ ਇਕ ਫੈਕਟਰੀ 'ਚ ਧਾਤੂ ਨੂੰ ਪਿਘਲਾਉਣ ਵਾਲੀ ਭੱਠੀ 'ਚ ਧਮਾਕਾ ਹੋਣ ਨਾਲ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 11 ਜ਼ਖਮੀ ਹੋ ਗਏ। ਹਾਦਸ ਲੁਸ਼ੁਈ ਖੇਤਰ 'ਚ ਡਿੰਗਸ਼ੇਂਗ ਮੇਟਾਲਯੁਰਜੀਕਲ ਕਾਰਪੋਰੇਸ਼ਨ ਲਿਮੀਟਿਡ ਨਾਂ ਦੀ ਫੈਕਟਰੀ 'ਚ ਸ਼ਾਮ ਦੇ ਸਮੇਂ ਹੋਇਆ, ਜਦੋਂ ਧਾਤੂ ਪਿਘਲਾਉਣ ਵਾਲੀ ਭੱਠੀ 'ਚ ਅਚਾਨਕ ਹਾਦਸਾ ਹੋ ਗਿਆ। ਧਮਾਕੇ 'ਚ ਇਕ ਵਿਅਕਤੀ ਦੀ ਘਟਨਾ ਵਾਲੀ ਥਾਂ 'ਤੇ ਹੀ ਮੌਤ ਹੋ ਗਈ ਅਤੇ ਦੂਜੇ ਵਿਅਕਤੀ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਧਮਾਕੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ।
ਓਬਾਮਾ ਇਸਲਾਮਿਕ ਸਟੇਟ ਵਿਰੁੱਧ ਬੈਠਕ 'ਚ ਲੈਣਗੇ ਹਿੱਸਾ
NEXT STORY