ਨਵੀਂ ਦਿੱਲੀ- ਵਿਦੇਸ਼ੀ ਬਾਜ਼ਾਰਾਂ ’ਚ ਪੀਲੀ ਧਾਤ ’ਚ ਆਈ ਗਿਰਾਵਟ ਦੇ ਦਰਮਿਆਨ ਸਥਾਨਕ ਮੰਗ ਦੇ ਬਾਵਜੂਦ ਸੋਨਾ 20 ਰੁਪਏ ਉਤਰ ਕੇ 27580 ਰੁਪਏ ਪ੍ਰਤੀ 10 ਗ੍ਰਾਮ ’ਤੇ ਆ ਗਿਆ ਜਦੋਂਕਿ ਚਾਂਦੀ 250 ਰੁਪਏ ਡਿਗ ਕੇ 39000 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।
ਲੰਦਨ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸੈਸ਼ਨ ਦੇ ਦੌਰਾਨ ਸੋਨਾ 0.3 ਫੀਸਦੀ ਹੇਠਾਂ 1232.90 ਡਾਲਰ ਪ੍ਰਤੀ ਔਂਸ ’ਤੇ ਰਿਹਾ ਸੀ। ਅਮਰੀਕੀ ਸੋਨਾ ਵਾਅਦਾ ’ਚ ਤਿੰਨ ਡਾਲਰ ਦੀ ਤੇਜ਼ੀ ਰਹੀ ਅਤੇ ਇਹ 1233 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਯੂਰੋ ਖੇਤਰ ਦੇ ਕਮਜ਼ੋਰ ਆਰਥਿਕ ਅੰਕੜਿਆਂ ਦੇ ਕਾਰਨ ਸੋਮਵਾਰ ਨੂੰ ਸੋਨੇ ’ਚ ਤੇਜ਼ੀ ਰਹੀ ਸੀ ਅਤੇ ਅਜੇ ਇਸ ’ਚ ਕੋਈ ਖਾਸ ਬਦਲਾਅ ਨਹੀਂ ਹੋਇਆ। ਉਨ੍ਹਾਂ ਦਾ ਕਹਿਣਾ ਹੈ ਕਿ ਨਿਵੇਸ਼ਕ ਇਕ ਵਾਰ ਫਿਰ ਸੋਨੇ ਵਿਚ ਨਿਵੇਸ਼ ਕਰਦੇ ਦਿਖ ਰਹੇ ਹਨ।
ਇਸ ਦੌਰਾਨ ਚਾਂਦੀ 17.45 ਡਾਲਰ ਪ੍ਰਤੀ ਔਂਸ ’ਤੇ ਸਥਿਰ ਰਹੀ।
ਮਿਲਾਵਟੀ ਖਾਧ ਪਦਾਰਥ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕਰੋ : ਪਾਸਵਾਨ
NEXT STORY