ਨਵੀਂ ਦਿੱਲੀ- ਟੋਇਟਾ ਕਿਰਲੋਸਕਰ ਮੋਟਰ ਨੇ ਆਪਣੀ ਸੇਡਾਨ ਕਾਰ ਇਟਿਆਸ ਅਤੇ ਹੈਚਬੈਕ ਕਾਰ ਇਟਿਆਸ ਲਿਵਾ ਦਾ ਨਵਾਂ ਮਾਡਲ ਪੇਸ਼ ਕੀਤਾ ਹੈ। ਕੰਪਨੀ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਇਟਿਆਸ ਦਾ ਪੈਟਰੋਲ ਮਾਡਲ 5,74,081 ਤੋਂ 7,06,567 ਰੁਪਏ, ਜਦਕਿ ਡੀਜ਼ਲ ਮਾਡਲ 6,84,081 ਤੋਂ 8,16,567 ਰੁਪਏ 'ਚ ਉਪਲੱਬਧ ਹੈ।
ਉਥੇ ਇਟਿਆਸ ਲਿਵਾ ਦਾ ਪੈਟਰੋਲ ਮਾਡਲ 4,76,142 ਤੋਂ 6,57,105 ਰੁਪਏ, ਜਦਕਿ ਡੀਜ਼ਲ ਮਾਡਲ 5,94,642 ਤੋਂ 6,95,460 ਰੁਪਏ 'ਚ ਉਪਲਬੱਧ ਹੈ। ਟੋਇਟਾ ਕਿਰਲੋਸਕਰ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਨਿਦੇਸ਼ਕ ਵਿਕਰੀ ਅਤੇ ਮਾਰਕੀਟਿੰਗ ਐਨ. ਰਾਜਾ ਨੇ ਇਕ ਬਿਆਨ 'ਚ ਕਿਹਾ ਕਿ ਤਿਉਹਾਰੀ ਸੀਜ਼ਨ ਦੌਰਾਨ ਗਾਹਕਾਂ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਮਾਡਲ ਪੇਸ਼ ਕੀਤੇ ਗਏ ਹਨ।
ਲਿਬਰਟੀ ਸ਼ੂਜ਼ ਦਾ ਮੁਨਾਫਾ 25.24 ਫੀਸਦੀ ਵਧਿਆ
NEXT STORY