ਲਾਹੌਰ- ਪਾਕਿਸਤਾਨ ਦੇ ਇਕ ਮੁੱਖ ਹਿੰਦੂ ਸੰਗਠਨ ਨੇ ਇਕ ਪ੍ਰਸਤਾਵ ਪਾਸ ਕਰਕੇ ਸਰਕਾਰ ਅਤੇ ਸਾਰੇ ਮੁੱਖ ਰਾਜਨੀਤਕ ਦਲਾਂ ਤੋਂ ਮੰਗ ਕੀਤੀ ਹੈ ਕਿ ਸੰਵਿਧਾਨਕ ਸੰਸ਼ੋਧਨ ਲਿਆ ਕੇ ਰਾਸ਼ਟਰੀ ਅਤੇ ਸੂਬੇ ਅਸੈਂਬਲੀਆਂ 'ਚ ਆਪਣੇ ਪ੍ਰਤੀਨਿਧੀ ਚੁਣਨ ਲਈ ਉਨ੍ਹਾਂ ਨੂੰ ਦੋਹਰੇ ਵੋਟ ਦਾ ਅਧਿਕਾਰ ਦਿੱਤਾ ਜਾਵੇ। ਪਾਕਿਸਤਾਨ ਹਿੰਦੂ ਕੌਂਸਲ ਨੇ ਕਿਹਾ ਕਿ ਸਾਰੇ ਸਰਕਾਰੀ ਨੌਕਰੀਆਂ 'ਚ ਹਿੰਦੂ ਫਿਰਕੇ ਦੇ ਲੋਕਾਂ ਲਈ ਸੀਟਾਂ ਰਾਖਵੀਆਂ ਹੋਣੀਆਂ ਚਾਹੀਦੀਆਂ ਹਨ। ਇਸ ਸੰਗਠਨ ਨੇ ਆਪਣੀ ਇਕ ਮੀਟਿੰਗ 'ਚ ਸਰਬ ਸੰਮਤੀ ਨਾਲ ਇਕ ਪ੍ਰਸਤਾਵ ਪਾਸ ਕੀਤਾ।
ਕੌਂਸਲ ਦੇ ਜਨਰਲ ਸਕੱਤਰ ਦੀਪਕ ਕੁਮਾਰ ਭਗਚੰਦਾਨੀ ਨੇ ਦੱਸਿਆ ਕਿ ਅਸੀਂ ਪਾਕਿਸਤਾਨ, ਸਿੰਧ ਦੀਆਂ ਸਰਕਾਰਾਂ ਤੋਂ ਮੰਗ ਕਰਦੇ ਹਾਂ ਕਿ ਸਾਰੇ ਸਰਕਾਰੀ ਨੌਕਰੀਆਂ 'ਚ ਪੰਜ ਫੀਸਦੀ ਦਾ ਕੋਟਾ ਤੈਅ ਕੀਤਾ ਜਾਵੇਗਾ। ਇਸ ਦਾ ਐਲਾਨ ਪਹਿਲਾਂ ਦੀ ਪੀ. ਪੀ. ਪੀ. ਸਰਕਾਰ ਨੇ ਕੀਤਾ ਸੀ ਪਰ ਇਸ 'ਤੇ ਅਮਲ ਨਹੀਂ ਕੀਤਾ ਜਾ ਸਕਿਆ।
ਇਕੱਲੇਪਨ ਦੇ ਸ਼ਿਕਾਰ ਲੋਕ ਕਰਦੇ ਹਨ ਫੇਸਬੁੱਕ ਦੀ ਜ਼ਿਆਦਾ ਵਰਤੋਂ
NEXT STORY