ਵਾਸ਼ਿੰਗਟਨ- ਜ਼ਿੰਦਗੀ 'ਚ ਇਕੱਲਾਪਨ ਮਹਿਸੂਸ ਕਰਨ ਵਾਲੇ ਲੋਕ ਫੇਸਬੁੱਕ ਦੀ ਜ਼ਿਆਦਾ ਵਰਤੋਂ ਕਰਦੇ ਹਨ। ਇਕ ਨਵੇਂ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ। ਸ਼ੋਧਕਰਤਾਵਾਂ ਨੇ ਆਪਣੇ ਅਧਿਐਨ 'ਚ ਪਾਇਆ ਕਿ ਇਕੱਲਾਪਨ ਮਹਿਸੂਸ ਨਾ ਕਰਨ ਵਾਲਿਆਂ ਦੇ ਮੁਕਾਬਲੇ ਇਕੱਲੇਪਨ ਦੇ ਸ਼ਿਕਾਰ ਲੋਕ ਫੇਸਬੁੱਕ 'ਤੇ ਜ਼ਿਆਦਾ ਸਮਾਂ ਬਿਤਾਉਂਦੇ ਹਨ। ਅਧਿਐਨ ਅਨੁਸਾਰ ਜੋ ਲੋਕ ਸੁਭਾਅ ਤੋਂ ਸ਼ਰਮੀਲੇ ਹੁੰਦੇ ਹਨ ਜਾਂ ਸਮਾਜ 'ਚ ਘੱਟ ਲਗਾਅ ਵਾਲੇ ਹੁੰਦੇ ਹਨ ਤਾਂ ਆਪਣੇ ਸਮਾਜਿਕ ਹੁਨਰ ਦੀ ਕਮੀ ਦੀ ਭਰਪਾਈ ਲਈ ਫੇਸਬੁੱਕ ਦਾ ਰੁੱਖ ਕਰ ਸਕਦੇ ਹਨ। ਯੂਨੀਵਰਿਸਟੀ ਆਫ ਵਿਸਕਾਨਸਿਨ ਮਿਲਵਾਊਕੀ ਦੇ ਸੰਚਾਰ ਵਿਭਾਗ ਦੇ ਸਹਾਇਕ ਪ੍ਰੋਫੈਸਰ ਹੇਓਨ ਸੋਂਗ ਨੇ ਫੇਸਬੁੱਕ ਨੂੰ ਲੈ ਕੇ ਇਹ ਅਧਿਐਨ ਕੀਤਾ ਹੈ।
ਕਸ਼ਮੀਰ 'ਪਾਕਿਸਤਾਨ ਦੇ ਗਲੇ ਦੀ ਨਸ' : ਜ਼ਰਦਾਰੀ
NEXT STORY