ਆਸਟ੍ਰੇਲੀਆ- ਇਕ ਭਾਰਤੀ ਲੜਕਾ 25 ਸਾਲ ਪਹਿਲਾਂ ਆਪਣੀ ਮਾਂ ਤੋਂ ਵਿਛੜ ਗਿਆ ਸੀ ਪਰ ਉਪਗ੍ਰਹਿ ਤੋਂ ਲਈਆਂ ਗਈਆਂ ਤਸਵੀਰਾਂ ਰਾਹੀਂ ਉਸ ਨੇ ਆਪਣੀ ਮਾਂ ਨੂੰ ਲੱਭ ਲਿਆ। ਆਸਟ੍ਰੇਲੀਆ ਦੇ ਤਸਮਾਨੀਆ ਰਾਜ ’ਚ ਰਹਿ ਰਹੇ ਸਾਰੂ ਦੀ ਉਮਰ ਹੁਣ ਸਿਰਫ 5 ਸਾਲ ਸੀ, ਜਦੋਂ ਉਹ ਭਾਰਤ ’ਚ ਗਵਾਚ ਗਿਆ ਸੀ। ਰੇਲ ’ਚ ਸਫਾਈ ਕਰਮਚਾਰੀ ਦੇ ਤੌਰ ’ਤੇ ਕੰਮ ਕਰਨ ਵਾਲੇ ਵੱਡੇ ਭਰਾ ਨਾਲ ਸਫਰ ਕਰਨ ਦੌਰਾਨ ਇਹ ਹਾਦਸਾ ਹੋਇਆ ਸੀ। ਸਾਰੂ ਦੱਸਦਾ ਹੈ,‘‘ਉਹ ਰਾਤ ਦਾ ਸਮਾਂ ਸੀ। ਅਸੀਂ ਰੇਲ ਤੋਂ ਉਤਰੇ ਹੀ ਸੀ ਅਤੇ ਮੈਂ ਬਹੁਤ ਥੱਕਿਆ ਹੋਇਆ ਸੀ। ਮੈਂ ਸਟੇਸ਼ਨ ’ਤੇ ਇਕ ਜਗ੍ਹਾ ਬੈਠ ਗਿਆ ਅਤੇ ਮੈਨੂੰ ਨੀਂਦ ਆ ਗਈ।’’ ਬਦਕਿਸਮਤੀ ਉਸ ਝਪਕੀ ਨੇ ਸਾਰੂ ਦੀ ਅੱਗੇ ਦੀ ਜ਼ਿੰਦਗੀ ਦਾ ਰੁਖ ਤੈਅ ਕਰ ਦਿੱਤਾ।’’ ਉਹ ਕਹਿੰਦਾ ਹੈ,‘‘ਜਦੋਂ ਮੈਂ ਸੌਂ ਕੇ ਉੱਠਿਆ ਤਾਂ ਮੇਰਾ ਭਰਾ ਕਿਤੇ ਨਹੀਂ ਦਿੱਸਿਆ। ਮੇਰੇ ਸਾਹਮਣੇ ਇਕ ਰੇਲ ਖੜ੍ਹੀ ਸੀ ਅਤੇ ਮੈਂ ਸੋਚਿਆ ਕਿ ਉਹ ਇਸੇ ਰੇਲ ’ਚ ਹੋਵੇਗਾ। ਮੈਂ ਉਸ ਦੀ ਖੋਜ ’ਚ ਰੇਲ ’ਚ ਚੜ੍ਹ ਗਿਆ।’’ ਪਰ ਇਸ ਸਫਰ ਨੇ ਸਾਰੂ ਨੂੰ ਇਕ ਅਨਾਥ ਆਸ਼ਰਮ ਪਹੁੰਚਾ ਦਿੱਤਾ, ਜਿੱਥੋਂ ਉਸ ਨੂੰ ਤਸਮਾਨੀਆ ਦੇ ਇਕ ਜੋੜੇ ਨੇ ਗੋਦ ਲੈ ਲਿਆ। ਨਵੇਂ ਘਰ ’ਚ ਸਾਰੂ ਸਹਿਜ ਹੋ ਗਿਆ ਪਰ ਜਿਵੇਂ-ਜਿਵੇਂ ਸਮਾਂ ਲੰਘਦਾ ਗਿਆ, ਆਪਣੇ ਜਨਮ ਦੇ ਪਰਿਵਾਰ ਨੂੰ ਮਿਲਣ ਦੀ ਉਸ ਦੀ ਇੱਛਾ ਜ਼ੋਰ ਫੜਨ ਲੱਗੀ ਪਰ ਪਰੇਸ਼ਾਨੀ ਇਹ ਸੀ ਕਿ 5 ਸਾਲ ਦੀ ਉਮਰ ’ਚ ਅਨਪੜ੍ਹ ਰਹੇ ਸਾਰੂ ਨੂੰ ਆਪਣੇ ਸ਼ਹਿਰਾਂ ਦਾ ਨਾਂ ਤੱਕ ਯਾਦ ਨਹੀਂ ਸੀ। ਫਿਰ ਵੀ ਉਸ ਨੇ ਗੂਗਲ ਅਰਥ ’ਤੇ ਘਰ ਦੀ ਤਲਾਸ਼ ਸ਼ੁਰੂ ਕਰ ਦਿੱਤੀ।
ਗੂਗਲ ਅਰਥ ਬਾਰੇ ਸਾਰੂ ਕਹਿੰਦਾ ਹੈ,‘‘ਮੈਨੂੰ ਸੁਪਰਮੈਨ ਦੀ ਤਰ੍ਹਾਂ ਲੱਗ ਰਿਹਾ ਸੀ। ਮੈਂ ਜਿੱਥੇ ਚਾਹੇ ਉੱਥੇ ਜਾ ਸਕਦਾ ਸੀ। ਹਰ ਤਸਵੀਰ ਬਾਰੇ ਖੁਦ ਤੋਂ ਪੁੱਛਦਾ ਕਿ ਕੀ ਇਹ ਉਹੀ ਹੈ ਅਤੇ ਜਿਵੇਂ ਹੀ ਇਹ ਜਵਾਬ ਮਿਲਦਾ ਕਿ ਨਹੀਂ, ਤਲਾਸ਼ ਅੱਗੇ ਵਧ ਜਾਂਦੀ।’’ ਗੂਗਲ ਅਰਥ ’ਚ ਘਰ ਲੱਭਣ ਲਈ ਸਾਰੂ ਨੇ ਇਕ ਪ੍ਰਭਾਵਸ਼ਾਲੀ ਤਰਕੀਬ ਖੋਜੀ, ਮੈਂ ਅੰਦਾਜਾ ਲਗਾਇਆ ਕਿ ਮੇਰਾ ਸਫਰ ਕੋਈ 14 ਘੰਟੇ ਦਾ ਰਿਹਾ ਹੋਵੇਗਾ ਅਤੇ ਇਸ ਦਰਮਿਆਨ ਮੈਂ 1200 ਕਿਲੋਮੀਟਰ ਦਾ ਸਫਰ ਤੈਅ ਕੀਤਾ ਹੋਵੇਗਾ।’’ ਉਸ ਨੇ ਕੋਲਕਾਤਾ ਸ਼ਹਿਰ ਨੂੰ ਸੈਂਟਰ ’ਚ ਰੱਖਦੇ ਹੋਏ ਇਕ ਸਰਕਿਲ ਖਿੱਚਿਆ ਅਤੇ ਜਲਦ ਹੀ ਉਸ ਨੂੰ ਅਹਿਸਾਸ ਹੋਇਆ ਕਿ ਉਹ ਖੰਡਵਾ ਸ਼ਹਿਰ ਦੀ ਤਲਾਸ਼ ਕਰ ਰਿਹਾ ਹੈ। ਉਹ ਦੱਸਦੇ ਹੈ,‘‘ਜਦੋਂ ਮੈਨੂੰ ਇਹ ਮਿਲ ਗਿਆ ਤਾਂ ਮੈਂ ਉਸ ਝਰਨੇ ਦੇ ਨੇੜੇ-ਤੇੜੇ ਦੀਆਂ ਕਈ ਥਾਂਵਾਂ ਨੂੰ ਲੱਭਿਆ, ਜਿੱਥੇ ਮੈਂ ਖੇਡਿਆ ਕਰਦਾ ਸੀ।’’
ਸਾਰੂ ਜਲਦ ਹੀ ਖੰਡਵਾ ਪੁੱਜਿਆ, ਉਹ ਸ਼ਹਿਰ ਜਿਸ ਨੂੰ ਉਸ ਨੇ ਆਨਲਾਈਨ ਲੱਭਿਆ ਸੀ। ਬਚਪਨ ਦੀਆਂ ਗਲੀਆਂ ਤੋਂ ਉਸ ਨੂੰ ਇਸ ਸ਼ਹਿਰ ਦਾ ਰਸਤਾ ਮਿਲਿਆ ਸੀ ਅਤੇ ਆਖਰਕਾਰ ਉਸ ਨੂੰ ਆਪਣਾ ਘਰ ਮਿਲ ਗਿਆ ਪਰ ਉੱਥੇ ਤਾਲਾ ਲੱਗਾ ਹੋਇਆ ਸੀ। ਉਸ ਕੋਲ ਆਪਣੇ ਬਚਪਨ ਦੀ ਇਕ ਤਸਵੀਰ ਸੀ ਅਤੇ ਘਰਵਾਲਿਆਂ ਦੇ ਨਾਂ ਯਾਦ ਸਨ। ਪੁੱਛਣ ’ਤੇ ਗੁਆਂਢੀਆਂ ਨੇ ਦੱਸਿਆ ਕਿ ਉਹ ਲੋਕ ਕਿਤੇ ਹੋਰ ਚੱਲੇ ਗਏ ਹਨ। ਉਦੋਂ ਇਕ ਆਦਮੀ ਨੇ ਮਾਂ ਨਾਲ ਉਸ ਦੀ ਗੱਲ ਕਰਵਾਈ। ਉਹ ਕਹਿੰਦਾ ਹੈ,‘‘ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਪਰ ਮਿਲਣ ’ਤੇ ਉਸ ਦੀ ਮਾਂ ਉਸ ਨੂੰ ਠੀਕ ਤਰ੍ਹਾਂ ਪਛਾਣ ਨਹੀਂ ਸਕੀ। ਸਾਰੂ ਕਹਿੰਦਾ ਹੈ,‘‘ਆਖਰੀ ਵਾਰ ਜਦੋਂ ਮੈਂ ਉਨ੍ਹਾਂ ਨੂੰ ਦੇਖਿਆ ਸੀ ਤਾਂ ਉਹ 34 ਸਾਲ ਦੀ ਇਕ ਔਰਤ ਸੀ ਪਰ ਚਿਹਰੇ ਦੀ ਬਣਾਵਟ ਉਸ ਤਰ੍ਹਾਂ ਹੀ ਸੀ। ਮੈਂ ਉਨ੍ਹਾਂ ਨੂੰ ਪਛਾਣ ਲਿਆ ਅਤੇ ਕਿਹਾ,ਹਾਂ, ਤੂੰ ਮੇਰੀ ਮਾਂ ਹੈ।’’ ਸਾਰੂ ਦਾ ਉਹ ਭਰਾ ਜੋ ਰੇਲ ਦੇ ਸਫਰ ’ਚ ਉਸ ਨਾਲ ਸੀ, ਉਸ ਦੀ ਲਾਸ਼ ਰੇਲ ਦੀਆਂ ਪੱਟੜੀਆਂ ’ਤੇ ਪਾਈ ਗਈ ਸੀ। ਸਾਰੂ ਨੂੰ ਇਸ ਦਾ ਮਲਾਲ ਹੈ ਪਰ ਮਾਂ ਨੂੰ ਮਿਲਣ ਤੋਂ ਬਾਅਦ ਉਸ ਨੂੰ ਹੁਣ ਚੰਗੀ ਨੀਂਦ ਆਉਂਦੀ ਹੈ। ਕਈ ਪ੍ਰਕਾਸ਼ਕ ਅਤੇ ਫਿਰ ਪ੍ਰੋਡੂਸਰ ਉਸ ਦੀ ਕਹਾਣੀ ’ਚ ਦਿਲਚਸਪੀ ਲੈ ਰਹੇ ਹਨ।
ਪਾਕਿ ਅਦਾਲਤ ਵਲੋਂ ਮੁਸ਼ੱਰਫ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੀ ਚੇਤਾਵਨੀ
NEXT STORY