ਇਸਲਾਮਾਬਾਦ— ਪਾਕਿਸਤਾਨ ਦੀ ਇਕ ਅਦਾਲਤ ਨੇ ਲਾਲ ਮਸਜਿਦ ਦੇ ਮੌਲਵੀ ਅਬਦੁੱਲ ਰਸ਼ੀਦ ਗਾਜ਼ੀ ਦੀ ਹੱਤਿਆ ਦੇ ਮਾਮਲੇ ਵਿਚ 8 ਨਵੰਬਰ ਨੂੰ ਪੇਸ਼ ਹੋਣ ਲਈ ਸਾਬਕਾ ਪਾਕਿਸਤਾਨੀ ਤਾਨਾਸ਼ਾਹ ਪ੍ਰਵੇਜ਼ ਮੁਸ਼ੱਰਫ ਨੂੰ ਅੱਜ ਸੰਮਨ ਜਾਰੀ ਕੀਤਾ ਅਤੇ ਚੇਤਾਵਨੀ ਜਾਰੀ ਕੀਤੀ ਕਿ ਜੇਕਰ ਉਹ ਸੁਣਵਾਈ ਵਿਚ ਪੇਸ਼ ਨਹੀਂ ਹੁੰਦੇ ਹਨ ਤਾਂ ਉਨ੍ਹਾਂ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਜਾਵੇਗਾ। ਇਸਲਾਮਾਬਾਦ ਦੀ ਇਕ ਜ਼ਿਲਾ ਅਤੇ ਸੈਸ਼ਨ ਅਦਾਲਤ ਨੇ 8 ਨਵੰਬਰ ਨੂੰ ਨਿੱਜੀ ਪੇਸ਼ੀ ਤੋਂ ਛੋਟ ਦੀ ਮੁਸ਼ੱਰਫ ਦੀ ਬੇਨਤੀ ਨੂੰ ਰੱਦ ਕਰ ਦਿੱਤਾ। ਉਨ੍ਹਾਂ ਨੇ ਸਿਹਤ ਦੇ ਆਧਾਰ 'ਤੇ ਅਤੇ ਅੱਤਵਾਦੀਆਂ ਤੋਂ ਸੁਰੱਖਿਆ ਖਤਰਿਆਂ ਦੇ ਮੱਦੇਨਜ਼ਰ ਨਿੱਜੀ ਪੇਸ਼ੀ ਤੋਂ ਛੋਟ ਮੰਗੀ ਸੀ। 71 ਸਾਲਾ ਮੁਸ਼ੱਰਫ ਦੇ ਵਕੀਲ ਨੇ ਇਸ ਸੰਬੰਧ ਵਿਚ ਇਕ ਡਾਕਟਰੀ ਸਰਟੀਫਿਕੇਟ ਪੇਸ਼ ਕੀਤਾ।
ਬਿਲਾਵਲ ਭੁੱਟੋ ਨੂੰ ਜਾਨ ਦਾ ਖਤਰਾ : ਸਿੰਧ ਸਰਕਾਰ
NEXT STORY