ਮੈਲਬੋਰਨ-(ਮਨਦੀਪ ਸਿੰਘ ਸੈਣੀ)-ਮੈਲਬੋਰਨ ਦੇ ਸਪਰਿੰਗਵੇਲ ਇਲਾਕੇ 'ਚ 19 ਅਕਤੂਬਰ ਦਿਨ ਐਤਵਾਰ ਨੂੰ ਦੀਵਾਲੀ ਮੇਲਾ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆ ਮੁੱਖ ਪ੍ਰਬੰਧਕ ਪਵਨ ਸੇਖੋਂ,ਗਗਨ ਬਾਠ ਅਤੇ ਸੁਲਤਾਨ ਢਿੱਲੋਂ ਨੇ ਦੱਸਿਆ ਕਿ ਇਸ ਪ੍ਰੋਗਰਾਮ 'ਚ ਮਲਵਈ ਗਿੱਧਾ ਤੇ ਭੰਗੜੇ ਤੋਂ ਇਲਾਵਾ ਇਕ ਰੰਗਾਰੰਗ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ, ਜਿਸ 'ਚ ਮਸ਼ਹੂਰ ਪਾਕਿਸਤਾਨੀ ਗਾਇਕ ਸਾਈਂ ਜ਼ਹੂਰ ਖਾਸ ਤੌਰ 'ਤੇ ਸ਼ਿਰਕਤ ਕਰਨਗੇ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਪੂਰੀ ਤਰ੍ਹਾਂ ਪਰਿਵਾਰਕ ਪ੍ਰੋਗਰਾਮ ਹੈ। ਇਸ ਮੇਲੇ ਕਰਕੇ ਪੰਜਾਬੀਆਂ 'ਚ ਖਾਸ਼ ਉਤਸ਼ਾਹ ਪਾਇਆ ਜਾ ਰਿਹਾ ਹੈ।
25 ਸਾਲ ਪਹਿਲਾਂ ਵਿਛੜਿਆ ਆਖਰ ਗੂਗਲ ਅਰਥ ਰਾਹੀਂ ਮਾਂ ਨੂੰ ਮਿਲ ਹੀ ਗਿਆ
NEXT STORY