ਬਗਦਾਦ-ਇਰਾਕ ਦੀ ਰਾਜਧਾਨੀ ਬਗਦਾਦ 'ਚ ਕਾਰੀਮੀਆ 'ਚ ਇਕ ਆਤਮਘਾਤੀ ਕਾਰ ਬੰਬ ਧਮਾਕੇ 'ਚ 25 ਲੋਕਾਂ ਦੀ ਮੌਤ ਹੋ ਗਈ। ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ (ਆਈ.ਐਸ.) ਦੇ ਅੱਤਵਾਦੀਆਂ ਨੇ ਲਈ ਹੈ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਗੱਡੀਆਂ ਸ਼ੀਆ ਭਾਈਚਾਰੇ ਦੀ ਧਾਰਮਿਕ ਥਾਂ 'ਤੇ ਜਾਣ ਲਈ ਖੜ੍ਹੀਆਂ ਸਨ। ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਇਸ ਹਮਲੇ 'ਚ ਰਾਜਨੀਤਿਕ ਪਾਰਟੀ ਦਾ ਇਕ ਮੈਂਬਰ ਤੇ ਸਾਬਕਾ ਗ੍ਰਹਿ ਮਾਮਲਿਆਂ ਦਾ ਇਕ ਮੰਤਰੀ ਵੀ ਮਾਰੇ ਗਏ। ਇਸ ਤੋਂ ਇਲਾਵਾ 5 ਪੁਲਸ ਅਧਿਕਾਰੀਆਂ ਦੀ ਮੌਤ ਹੋ ਗਈ। ਕਾਰੀਮੀਆ 'ਚ ਇਹ ਲਗਾਤਾਰ ਤੀਜਾ ਹਮਲਾ ਹੈ ਅਤੇ ਆਈ.ਐਸ. ਦੇ ਅੱਤਵਾਦੀ ਜ਼ਿਆਦਾਤਰ ਹਮਲੇ ਰਾਜਧਾਨੀ ਦੇ ਸ਼ੀਆ ਬਹੁਲ ਇਲਾਕਿਆਂ 'ਚ ਕਰ ਰਹੇ ਹਨ। ਐਤਵਾਰ ਤੋਂ ਹੁਣ ਤੱਕ ਹੋਏ ਹਮਲਿਆਂ 'ਚ ਇਥੇ 77 ਲੋਕ ਆਪਣੀ ਜਾਨ ਗੁਆ ਚੁੱਕੇ ਹਨ।
ਭਾਰਤ 'ਚ ਵਿਕੇਗਾ ਅਮਰੀਕੀ ਮੁਰਗਾ!
NEXT STORY