ਵਾਸ਼ਿੰਗਟਨ— ਅਮਰੀਕਾ ਤੋਂ ਪੋਲਟਰੀ ਦਰਾਮਦ ਦੇ ਮਾਮਲੇ ਵਿਚ ਵਿਸ਼ਵ ਵਪਾਰ ਸੰਗਠਨ (ਡਬਲਿਊ. ਟੀ. ਓ.) ਨੇ ਭਾਰਤ ਦੇ ਖਿਲਾਫ ਫੈਸਲਾ ਸੁਣਾਉਂਦੇ ਹੋਏ ਅਮਰੀਕਾ 'ਤੇ ਲੱਗੀ ਪਾਬੰਦੀ ਖਤਮ ਕਰ ਦਿੱਤੀ ਹੈ। ਵੀ. ਟੀ. ਓ. ਨੇ ਕਿਹਾ ਹੈ ਕਿ ਭਾਰਤ ਦਾ ਰੁਖ ਕੌਮਾਂਤਰੀ ਨਿਯਮਾਂ ਦੇ ਖਿਲਾਫ ਹੈ।
ਇਕ ਅਧਿਕਾਰੀ ਨੇ ਕਿਹਾ ਕਿ ਡਬਲਿਊ. ਟੀ. ਓ. ਨੇ ਕਿਹਾ ਕਿ ਇਸ ਫੈਸਲੇ ਦੇ ਖਿਲਾਫ ਭਾਰਤ 60 ਦਿਨਾਂ ਦੇ ਅੰਦਰ ਅਪੀਲ ਕਰ ਸਕਦਾ ਹੈ। ਪਸ਼ੂ ਪਾਲਣ ਵਿਭਾਗ ਦੇ ਨਾਲ ਸਲਾਹ ਕਰਨ ਤੋਂ ਬਾਅਦ ਹੀ ਅਪੀਲੀ ਬੌਡੀ ਵੱਲੋਂ ਇਸ 'ਤੇ ਫੈਸਲਾ ਕੀਤਾ ਜਾਵੇਗਾ। ਪਸ਼ੂ ਪਾਲਣ ਵਿਭਾਗ, ਡਬਲਿਊ. ਟੀ. ਓ. ਦੇ ਫੈਸਲੇ ਦੀ ਗੰਭੀਰਤਾ ਨਾਲ ਸਟਡੀ ਕਰੇਗਾ।
ਅਮਰੀਕਾ ਵੱਲੋਂ ਦਾਇਰ ਮਾਮਲੇ 'ਤੇ ਆਪਣਾ ਫੈਸਲਾ ਲੈਂਦੇ ਹੋਏ ਡਬਲਿਊ. ਟੀ. ਓ. ਦੀ ਵਿਵਾਦ ਨਿਪਟਾਰਾ ਕਮੇਟੀ ਨੇ ਕਿਹਾ ਕਿ ਅਮਰੀਕਾ ਤੋਂ ਪੋਲਟਰੀ ਦਰਾਮਦ 'ਤੇ ਭਾਰਤ ਵੱਲੋਂ ਲਗਾਈ ਗਈ ਪਾਬੰਦੀ ਕੌਮਾਂਤਰੀ ਨਿਯਮਾਂ ਦੇ ਖਿਲਾਫ ਹੈ। ਵੀ. ਟੀ. ਓ. ਨੇ ਕਿਹਾ ਕਿ ਭਾਰਤ ਵੱਲੋਂ ਕੀਤੇ ਗਏ ਉਪਾਅ ਮਨਮਰਜ਼ੀ ਨਾਲ ਕੀਤੇ ਗਏ ਹਨ ਤੇ ਇਹ ਮੈਂਬਰਾਂ ਦੇ ਵਿਚ ਭੇਦਭਾਵ ਕਰਦੇ ਹਨ। ਭਾਰਤ ਨੇ ਦੇਸ਼ ਵਿਚ ਏਵੀਅਨ ਇਨਫਲੂਏਂਜਾ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਦੇ ਲਈ ਸਾਵਧਾਨੀ ਦੇ ਤੌਰ 'ਤੇ 2007 ਵਿਚ ਅਮਰੀਕਾ ਦੇ ਵੱਖ-ਵੱਖ ਖੇਤੀਬਾੜੀ ਉਤਪਾਦਾਂ ਦੀ ਦਰਾਮਦ 'ਤੇ ਪਾਬੰਦੀ ਲਗਾ ਦਿੱਤੀ ਸੀ, ਜਿਸ ਤੋਂ ਬਾਅਦ ਅਮਰੀਕਾ ਨੇ ਪੋਲਟਰੀ ਮੀਟ ਤੇ ਅੰਡਿਆਂ ਸਮੇਤ ਕੁਝ ਅਮਰੀਕੀ ਉਤਪਾਦਾਂ ਦੀ ਦਰਾਮਦ 'ਤੇ ਪੰਬਾਦੀ ਲਗਾਉਣ ਦੇ ਭਾਰਤ ਦੇ ਫੈਸਲੇ ਦੇ ਖਿਲਾਫ ਮਾਰਚ, 2012 ਵਿਚ ਡਬਲਿਊ. ਟੀ. ਓ. ਦਾ ਦਰਵਾਜ਼ਾ ਖੜਕਾਇਆ ਸੀ।
ਮੈਲਬੋਰਨ 'ਚ ਮਨਾਇਆ ਜਾਵੇਗਾ 'ਦੀਵਾਲੀ ਮੇਲਾ'
NEXT STORY