ਮੁਰਸੀਤਪੀਨਾਰ-ਅਮਰੀਕੀ ਅਗਵਾਈ ਵਾਲੀ ਫੌਜ ਨੇ ਪਿਛਲੇ ਦੋ ਦਿਨਾਂ ਤੋਂ ਸੀਰੀਆ 'ਚ ਇਸਲਾਮਿਕ ਸਟੇਟ (ਆਈ.ਐਸ.) ਦੇ ਅੱਤਵਾਦੀਆਂ ਦੇ ਖਿਲਾਫ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ, ਜਿਸ ਨਾਲ ਆਈ.ਐਸ. ਆਪਣੇ ਕਦਮ ਪਿੱਛੇ ਖਿੱਚਣ 'ਤੇ ਮਜ਼ਬੂਰ ਹੋ ਗਿਆ ਹੈ।
ਕੋਬਾਨੀ 'ਚ ਰਹਿਣ ਵਾਲੇ ਕੁਰਦ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਅਮਰੀਕੀ ਫੌਜ ਵਲੋਂ ਕੀਤੇ ਜਾ ਰਹੇ ਹਵਾਈ ਹਮਲਿਆਂ ਤੋਂ ਕੁਝ ਰਾਹਤ ਤਾਂ ਮਿਲੀ ਹੈ ਪਰ ਹਫਤਿਆਂ ਤੋਂ ਸ਼ਹਿਰ 'ਚ ਕਬਜ਼ਾ ਕਰੀ ਬੈਠੇ ਅੱਤਵਾਦੀ ਵੀ ਹਮਲੇ ਕਰ ਰਹੇ ਹਨ। ਬੁੱਧਵਾਰ ਨੂੰ ਹਵਾਈ ਹਮਲੇ ਹੁੰਦੇ ਰਹੇ। ਇਕ ਹਵਾਈ ਜਹਾਜ਼ ਇਕ ਹੀ ਸਮੇਂ 'ਚ ਦੋ ਬੰਬ ਸੁੱਟ ਰਿਹਾ ਹੈ।
ਹਵਾਈ ਹਮਲੇ ਹੁਣ ਵੀ ਜਾਰੀ ਹਨ। ਆਈ.ਐਸ. ਦੇ ਅੱਤਵਾਦੀ ਜ਼ਿਆਦਾ ਨੇੜੇ ਤੋਂ ਲੜਾਈ ਨਹੀਂ ਕਰ ਰਹੇ ਹਨ, ਜਿਸਦਾ ਮਤਲਬ ਹੈ ਕਿ ਇਨ੍ਹਾਂ ਹਮਲਿਆਂ ਨੇ ਉਨ੍ਹਾਂ ਨੂੰ ਆਪਣੇ ਕਦਮ ਪਿੱਛੇ ਖਿੱਚਣ ਨੂੰ ਮਜ਼ਬੂਰ ਕਰ ਦਿੱਤਾ ਹੈ। ਉਥੇ ਹੀ ਪ੍ਰਭਾਵਸ਼ਾਲੀ ਕੁਰਦਿਸ਼ ਰਾਜਨੀਤਿਕ ਪਾਰਟੀ ਦੇ ਪ੍ਰਧਾਨ ਅਸਾਯਾ ਅਬਦੁੱਲਾਹ ਨੇ ਕਿਹਾ ਕਿ ਅਮਰੀਕੀ ਫੌਜ ਵਲੋਂ ਕੀਤੀ ਗਏ ਤਾਜ਼ੇ ਹਵਾਈ ਹਮਲਿਆਂ ਤੋਂ ਰਾਹਤ ਮਿਲੀ ਹੈ।
ਨਹੀਂ ਪਛਾਣੇ ਜਾ ਰਹੇ ਹਨ ਜੈਕ
NEXT STORY