ਧਰਮ ਸ਼ਾਸਤਰਾਂ ਅਨੁਸਾਰ ਕਲਸ਼ ਵਿਚ ਸੰਪੂਰਨ ਦੇਵਤਾ ਸਮਾਏ ਹੋਏ ਹਨ। ਕਲਸ਼ ਨੂੰ ਸੁੱਖ, ਖੁਸ਼ਹਾਲੀ ਤੇ ਮੰਗਲ ਕਾਮਨਾਵਾਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕਲਸ਼ ਵਿਚ ਭਰਿਆ ਪਵਿੱਤਰ ਜਲ ਇਸ ਗੱਲ ਦਾ ਸੰਕੇਤ ਹੈ ਕਿ ਸਾਡਾ ਮਨ ਵੀ ਜਲ ਵਾਂਗ ਹਮੇਸ਼ਾ ਸ਼ੀਤਲ, ਸਾਫ ਤੇ ਨਿਰਮਲ ਬਣਿਆ ਰਹੇ। ਸਾਡਾ ਮਨ ਸ਼ਰਧਾ, ਤਰਲਤਾ, ਸੰਵੇਦਨਾ ਤੇ ਸਰਲਤਾ ਨਾਲ ਭਰਿਆ ਰਹੇ। ਇਹ ਗੁੱਸੇ, ਲਾਲਚ, ਮੋਹ-ਮਾਇਆ, ਈਰਖਾ, ਨਫਰਤ ਆਦਿ ਬੁਰੀਆਂ ਭਾਵਨਾਵਾਂ ਤੋਂ ਹਮੇਸ਼ਾ ਦੂਰ ਰਹੇ। ਕਲਸ਼ 'ਤੇ ਲਗਾਇਆ ਜਾਣ ਵਾਲਾ ਸਵਾਸਤਿਕ ਦਾ ਚਿੰਨ੍ਹ ਚਾਰ ਯੁੱਗਾਂ ਦਾ ਪ੍ਰਤੀਕ ਹੈ। ਇਹ ਸਾਡੀਆਂ ਚਾਰ ਅਵਸਥਾਵਾਂ ਬਚਪਨ, ਜਵਾਨੀ, ਅੱਧਖੜ ਉਮਰ ਤੇ ਬਜ਼ੁਰਗ ਅਵਸਥਾ ਦਾ ਪ੍ਰਤੀਕ ਹੈ। ਪੌਰਾਣਿਕ ਸ਼ਾਸਤਰਾਂ ਅਨੁਸਾਰ ਮਨੁੱਖੀ ਸਰੀਰ ਦੀ ਕਲਪਨਾ ਵੀ ਮਿੱਟੀ ਦੇ ਕਲਸ਼ ਨਾਲ ਕੀਤੀ ਜਾਂਦੀ ਹੈ। ਇਸ ਸਰੀਰ ਰੂਪੀ ਕਲਸ਼ ਵਿਚ ਜਲ ਮੌਜੂਦ ਹੈ। ਜਿਵੇਂ ਪ੍ਰਾਣਾਂ ਤੋਂ ਵਾਂਝਾ ਸਰੀਰ ਅਸ਼ੁੱਭ ਮੰਨਿਆ ਜਾਂਦਾ ਹੈ, ਠੀਕ ਉਸੇ ਤਰ੍ਹਾਂ ਖਾਲੀ ਕਲਸ਼ ਵੀ ਅਸ਼ੁੱਭ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਕਲਸ਼ ਵਿਚ ਦੁੱਧ, ਪਾਣੀ, ਪਾਨ ਦੇ ਪੱਤੇ, ਕੇਸਰ, ਕੁਮਕੁਮ, ਸੁਪਾਰੀ, ਫੁੱਲ, ਸੂਤ, ਨਾਰੀਅਲ, ਅਨਾਜ ਆਦਿ ਦੀ ਵਰਤੋਂ ਕਰ ਕੇ ਇਸ ਨੂੰ ਪੂਜਾ ਲਈ ਰੱਖਿਆ ਜਾਂਦਾ ਹੈ। ਇਸ ਨੂੰ ਸ਼ਾਂਤੀ ਦਾ ਸੰਦੇਸ਼ ਵਾਹਕ ਮੰਨਿਆ ਜਾਂਦਾ ਹੈ।
ਦੇਵਰਿਸ਼ੀ ਨਾਰਦ : ਪੱਤਰਕਾਰੀ ਦੇ ਮਹਾਪੁਰਸ਼
NEXT STORY