ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਕਰਨ ਜੌਹਰ ਅਤੇ ਅਦਾਕਾਰਾ ਕਾਜੋਲ ਦੇ ਵਿਚਕਾਰ ਕਾਫੀ ਸਮੇਂ ਤੋਂ ਗੱਲਬਾਤ ਬੰਦ ਸੀ। ਪਰ ਲੱਗਦਾ ਹੈ ਕਿ ਹੁਣ ਉਨ੍ਹਾਂ ਦੇ ਝਗੜੇ ਸੁਲਝ ਗਏ ਹਨ। ਸ਼ਨੀਵਾਰ ਦੀ ਸ਼ਾਮ ਮੁੰਬਈ ਦੇ ਇਕ ਹਸਪਤਾਲ ਦੇ ਉਦਘਾਟਨ 'ਚ ਕਰਨ ਅਤੇ ਕਾਜੋਲ ਇਕੱਠੇ ਬੈਠੇ ਨਜ਼ਰ ਆਏ। ਇਸ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਲ ਹੋਏ ਸਨ। ਇਕ ਸੂਤਰ ਨੇ ਦੱੱਸਿਆ ਹੈ ਕਿ ਝਗੜੇ ਦੇ ਕਰੀਬ 6 ਮਹੀਨੇ ਬਾਅਦ ਦੋਵੇ ਇਕ ਦੂਜੇ ਨਾਲ ਚੰਗੀ ਤਰ੍ਹਾਂ ਗੱਲ ਕਰ ਰਹੇ ਸਨ। ਇਸ ਤੋਂ ਪਹਿਲਾਂ ਦੋਵਾਂ ਦੇ ਵਿਚਕਾਰ ਅਸਹਿਜਤਾ ਦੇਖੀ ਗਈ, ਜੋ ਇਸ ਪ੍ਰੋਗਰਾਮ 'ਚ ਨਜ਼ਰ ਆਈ। ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਕਾਜੋਲ ਸ਼ਾਇਦ ਕਰਨ ਦੇ ਜੋਕਸ 'ਤੇ ਹੱਸ ਰਹੀ ਸੀ। ਕਰਨ ਅਤੇ ਕਾਜੋਲ ਪਿਛਲੇ ਦੋ ਦਹਾਕਿਆਂ ਤੋਂ ਕਰੀਬੀ ਹਨ।
100 ਕਰੋੜ ਦੇ ਕੱਲਬ 'ਚ ਸ਼ਾਮਲ ਹੋਈ 'ਹੈੱਪੀ ਨਿਊ ਈਅਰ' (ਦੇਖੋ ਤਸਵੀਰਾਂ)
NEXT STORY