ਮੁੰਬਈ- ਬਾਲੀਵੁੱਡ ਕਿੰਗ ਖਾਨ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੁਕੋਣ ਦੀ ਫਿਲਮ 'ਹੈੱਪੀ ਨਿਊ ਈਅਰ' ਨੇ 3 ਦਿਨਾਂ 'ਚ ਹੀ 100 ਕਰੋੜ ਤੋਂ ਵੱਧ ਕਮਾਈ ਕਰ ਲਈ ਹੈ। ਜੇਕਰ ਗੱਲ ਇਸ ਫਿਲਮ ਦੇ ਕਾਰੋਬਾਰ ਦੀ ਗੱਲ ਕੀਤੀ ਜਾਵੇ ਤਾਂ 3 ਦਿਨਾਂ 'ਚ ਇਸ ਫਿਲਮ ਨੇ 108.86 ਕਰੋੜ ਦੀ ਕਮਾਈ ਕੀਤੀ ਹੈ। ਹਿੰਦੀ ਸਿਨੇਮਾ 'ਚ ਇਸ ਫਿਲਮ ਨੇ ਤਕਰੀਬਨ 104.10 ਕਰੋੜ ਕਮਾਏ ਹਨ ਅਤੇ ਤੇਲਗੂ 'ਚ 2.92 ਕਰੋੜ ਅਤੇ ਤਾਮਿਲ 'ਚ ਲਗਭਗ 1.84 ਕਰੋੜ ਦੀ ਕਮਾਏ ਹਨ ਯਾਨੀ ਕਿ ਹੁਣ ਤੱਕ ਹਿੰਦੀ ਸਮੇਤ ਇਨ੍ਹਾਂ ਭਾਸ਼ਾਵਾਂ 'ਚ 'ਹੈਪੀ ਨਿਊ ਈਅਰ' ਨੇ 108.86 ਕਰੋੜ ਦੀ ਕਮਾਈ ਕਰ ਲਈ ਹੈ। ਅਭਿਨੇਤਾ ਸ਼ਾਹਰੁਖ ਖਾਨ ਦੇ ਪ੍ਰੋਡਕਸ਼ਨ ਹਾਊਸ ਰੈੱਡ ਚਿਲੀਜ਼ ਦੇ ਬੈਨਰ ਹੇਠਾਂ ਬਣੀ ਫਿਲਮ 'ਹੈੱਪੀ ਨਿਊ ਈਅਰ' 'ਚ ਸ਼ਾਹਰੁਖ ਤੋਂ ਇਲਾਵਾ ਦੀਪਿਕਾ ਪਾਦੁਕੋਣ, ਅਭਿਸ਼ੇਕ ਬੱਚਨ, ਸੋਨੂ ਸੂਦ, ਬੋਮਨ ਇਰਾਨੀ, ਵਿਵਾਨ ਸ਼ਾਹ ਅਤੇ ਜੈਕੀ ਸ਼ਰਾਫ ਨੇ ਭੂਮਿਕਾਵਾਂ ਨਿਭਾਈਆਂ ਹਨ।
'ਬਾਜੀਰਾਵ ਮਸਤਾਨੀ' 'ਚ ਪ੍ਰਿਯੰਕਾ ਚੋਪੜਾ ਦੀ ਲੁੱਕ ਹੋਈ ਲੀਕ(ਦੇਖੋ ਤਸਵੀਰਾਂ)
NEXT STORY