ਜਲੰਧਰ-ਚਾਰ ਸਾਲ ਪਹਿਲਾਂ ਸ਼ੁਰੂ ਹੋਏ ਇਸ਼ਕ ਨੂੰ ਮਾਸ਼ੂਕਾ ਨੇ ਸਿਰੇ ਚੜ੍ਹਾਉਣ ਦੀ ਗੱਲ ਕਹੀ ਤਾਂ ਆਸ਼ਕ ਨੇ ਆਪਣੀ ਨਸ ਵੱਢ ਲਈ, ਜਿਸ ਕਾਰਨ ਉਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ। ਇਲਾਜ ਅਧੀਨ ਨੌਜਵਾਨ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟੇ ਨੂੰ ਉਕਤ ਲੜਕੀ ਜ਼ਬਰਦਸਤੀ ਵਿਆਹ ਕਰਨ ਲਈ ਮਜ਼ਬੂਰ ਕਰ ਰਹੀ ਹੈ, ਜਿਸ ਕਾਰਨ ਉਨ੍ਹਾਂ ਦੇ ਬੇਟੇ ਨੇ ਇਹ ਖੌਫਨਾਕ ਕਦਮ ਚੁੱਕਿਆ।
ਜਾਣਕਾਰੀ ਮੁਤਾਬਕ ਆਬਾਦਪੁਰਾ ਦੇ ਰਹਿਣ ਵਾਲੇ ਰਾਮ ਦਾਸ ਨੇ ਦੱਸਿਆ ਕਿ ਉਸ ਦਾ ਬੇਟਾ ਤਜਿੰਦਰ ਸਿੰਘ ਬਾਈਕ ਕੰਪਨੀ 'ਚ ਕੰਮ ਕਰਦਾ ਹੈ ਅਤੇ ਕੁਝ ਮਹੀਨੇ ਪਹਿਲਾਂ ਉਨ੍ਹਾਂ ਨੂੰ ਪਤਾ ਲੱਗਿਆ ਸੀ ਕਿ ਤਜਿੰਦਰ ਦਾ ਦੋ ਗਲੀਆਂ ਛੱਡ ਕੇ ਰਹਿ ਰਹੀ ਲੜਕੀ ਨਾਲ ਚੱਕਰ ਚੱਲ ਰਿਹਾ ਹੈ। ਇਹ ਲੜਕੀ ਤਜਿੰਦਰ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਤਜਿੰਦਰ ਅਜਿਹਾ ਨਹੀਂ ਚਾਹੁੰਦਾ ਸੀ।
ਰਾਮ ਦਾਸ ਮੁਤਾਬਕ ਉਕਤ ਲੜਕੀ ਤਜਿੰਦਰ ਨੂੰ ਗਲਤ ਮੈਸਜ ਭੇਜਦੀ ਸੀ ਅਤੇ ਸ਼ਨੀਵਾਰ ਨੂੰ ਵੀ ਉਸ ਨੇ ਇਸੇ ਤਰ੍ਹਾਂ ਦੇ ਅਸ਼ਲੀਲ ਮੈਸਜ ਕੀਤੇ ਸਨ ਅਤੇ ਤਜਿੰਦਰ ਨੇ ਉਹ ਵਿਆਹ ਕਰਨ ਲਈ ਜ਼ੋਰ ਪਾ ਰਹੀ ਸੀ, ਜਿਸ ਕਾਰਨ ਤਜਿੰਦਰ ਪਰੇਸ਼ਾਨ ਹੋ ਗਿਆ ਅਤੇ ਉਸ ਨੇ ਆਪਣੀਆਂ ਨਸਾਂ ਵੱਢ ਲਈਆਂ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ। ਤਜਿੰਦਰ ਨੇ ਆਪਣੇ ਬਿਆਨਾਂ 'ਚ ਕਿਹਾ ਹੈ ਕਿ ਉਹ ਲੜਕੀ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਅਤੇ ਉਹ ਉਸ ਨੂੰ ਲਗਾਤਾਰ ਬਲੈਕਮੇਲ ਕਰ ਰਹੀ ਸੀ, ਜਿਸ ਕਾਰਨ ਉਸ ਨੇ ਅਜਿਹਾ ਕੀਤਾ।
ਦੂਜੇ ਪਾਸੇ ਲੜਕੀ ਦਾ ਕਹਿਣਾ ਹੈ ਕਿ ਚਾਰ ਸਾਲਾਂ ਤੋਂ ਚੱਲ ਰਹੇ ਪ੍ਰੇਮ ਪ੍ਰਸੰਗ ਦੌਰਾਨ ਜਦੋਂ ਉਸ ਨੇ ਤਜਿੰਦਰ ਨਾਲ ਵਿਆਹ ਦੀ ਗੱਲ ਕੀਤੀ ਤਾਂ ਉਹ ਟਾਲ-ਮਟੋਲ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਤਜਿੰਦਰ ਨਾ ਤਾਂ ਉਸ ਦਾ ਫੋਨ ਚੁੱਕਦਾ ਹੈ ਅਤੇ ਨਾ ਹੀ ਉਸ ਦੇ ਮੈਸੇਜ ਦਾ ਕੋਈ ਜਵਾਬ ਦਿੰਦਾ ਹੈ। ਉਸ ਨੇ ਇਹ ਵੀ ਕਿਹਾ ਕਿ ਉਸ ਦਾ ਪ੍ਰੇਮੀ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ ਪਰ ਪਰਿਵਾਰ ਵਾਲਿਆਂ ਨੇ ਉਸ 'ਤੇ ਦਬਾਅ ਪਾਇਆ ਹੋਇਆ ਹੈ, ਜਿਸ ਕਾਰਨ ਉਹ ਅਜਿਹਾ ਕਹਿ ਰਿਹਾ ਹੈ।
1 ਨਵੰਬਰ ਨੂੰ ਪੰਜਾਬ ਬੰਦ ਦੀ ਕਾਲ (ਵੀਡੀਓ)
NEXT STORY