ਲੁਧਿਆਣਾ (ਸਲੂਜਾ)-ਪੰਜਾਬ ਭਰ ਵਿਚ ਬੱਚਿਆਂ ਨੂੰ ਅਗਵਾ ਕਰਨ ਸੰਬੰਧੀ ਵਧ ਰਹੀਆਂ ਘਟਨਾਵਾਂ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਅਗਵਾ ਕਾਂਡ ਵਿਰੋਧੀ ਐਕਸ਼ਨ ਕਮੇਟੀ ਨੇ ਡੀ. ਸੀ. ਦੇ ਮਾਧਿਅਮ ਨਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮੰਗ ਪੱਤਰ ਭੇਜਿਆ।
ਐਕਸ਼ਨ ਕਮੇਟੀ ਦੇ ਮੈਂਬਰਾਂ ਸੁਦਾਗਰ ਸਿੰਘ ਘੁਡਾਣੀ, ਜਸਵੰਤ ਸਿੰਘ ਜੀਰਖ, ਕਸਤੂਰੀ ਲਾਲ, ਸਰੂਪ ਸਿੰਘ ਸਹਾਰਨਮਾਜਰਾ, ਚੰਦ ਸਿੰਘ, ਚਰਨਜੀਤ ਸਿੰਘ, ਮਲਕੀਤ ਸਿੰਘ, ਕੇਵਲ ਸਿੰਘ, ਹਿੰਮਤ ਸਿੰਘ ਅਤੇ ਗੁਰਚਰਨ ਸਿੰਘ ਲਾਪਰਾਂ ਨੇ ਇਸ ਮੰਗ ਪੱਤਰ ਦੇ ਮਾਧਿਅਮ ਨਾਲ ਸਰਕਾਰ ਤੋਂ ਇਹ ਪੁਰਜ਼ੋਰ ਮੰਗ ਕੀਤੀ। ਅਗਵਾਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਜਨਤਾ ਵਿਚ ਪਾਈ ਜਾ ਰਹੀ ਦਹਿਸ਼ਤ ਨੂੰ ਖਤਮ ਕੀਤਾ ਜਾਵੇ। ਸਰਕਾਰ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕਰਨ। ਅਗਵਾ ਕਾਂਡ ਵਿਰੋਧੀ ਫਰੀਦਕੋਟ ਐਕਸ਼ਨ ਕਮੇਟੀ ਦੇ ਮੈਂਬਰਾਂ ਦੇ ਖਿਲਾਫ ਦਰਜ ਕੀਤੇ ਗਏ ਝੂਠੇ ਕੇਸ ਰੱਦ ਕੀਤੇ ਜਾਣ। ਅਗਵਾ ਹੋਏ ਬੱਚਿਆਂ ਨੂੰ ਸੁਰੱਖਿਅਤ ਤਲਾਸ਼ ਕਰਕੇ ਉਨ੍ਹਾਂ ਦੇ ਮਾਤਾ-ਪਿਤਾ ਦੇ ਹਵਾਲੇ ਕੀਤਾ ਜਾਵੇ।
ਜਾਨ 'ਤੇ ਖੇਡ ਕੇ ਨਹਿਰ 'ਚ ਡੁੱਬਣੋ ਬਚਾਈ ਔਰਤ
NEXT STORY