ਈਰਾਨ ਦੇ ਬਾਦਸ਼ਾਹ ਖੁਸਰੋ ਦੇ ਪ੍ਰਧਾਨ ਮੰਤਰੀ ਬੁਰਜੋਈ ਰਾਜ ਚਿਕਿਤਿਸਕ ਵੀ ਸੀ। ਉਹ ਨਵੀਆਂ ਦਵਾਈਆਂ ਦੀ ਖੋਜ ਕਰਦੇ ਅਤੇ ਉਨ੍ਹਾਂ 'ਤੇ ਲਿਖੇ ਗ੍ਰੰਥ ਵੀ ਪੜ੍ਹਦੇ ਰਹਿੰਦੇ ਸਨ। ਇਕ ਵਾਰ ਉਨ੍ਹਾਂ ਨੂੰ ਪਤਾ ਲੱਗਾ ਕਿ ਭਾਰਤ ਵਿਚ ਕਿਸੇ ਪਰਬਤ 'ਤੇ ਸੰਜੀਵਨੀ ਨਾਮ ਦੀ ਬੂਟੀ ਹੁੰਦੀ ਹੈ, ਜਿਸ ਨਾਲ ਮ੍ਰਿਤਕ ਵਿਅਕਤੀ ਜੀਵਿਤ ਹੋ ਜਾਂਦਾ ਹੈ ਅਤੇ ਸਿਹਤਮੰਦ ਵਿਅਕਤੀ ਨੇ ਜੇਕਰ ਉਸਦਾ ਸੇਵਨ ਕਰ ਲਿਆ ਤਾਂ ਉਹ ਹਮੇਸ਼ਾ ਸਿਹਤਮੰਦ ਅਤੇ ਜਵਾਨ ਬਣਿਆ ਰਹਿੰਦਾ ਹੈ। ਬੁਰਜੋਈ ਇਹ ਸੁਣ ਕੇ ਰੋਮਾਂਚਿਤ ਹੋ ਉੱਠੇ। ਉਨ੍ਹਾਂ ਆਪਣੇ ਬਾਦਸ਼ਾਹ ਨਾਲ ਭਾਰਤ ਜਾਣ ਦੀ ਇਜਾਜ਼ਤ ਲਈ। ਉਹ ਭਾਰਤ ਆਏ ਅਤੇ ਸੰਜੀਵਨੀ ਬੂਟੀ ਦੀ ਖੋਜ ਵਿਚ ਲੱਗ ਗਏ। ਉਹ ਅਨੇਕਾਂ ਪਰਬਤਾਂ ਅਤੇ ਜੰਗਲਾਂ ਵਿਚ ਗਏ ਪਰ ਕਿਤੇ ਵੀ ਉਨ੍ਹਾਂ ਨੂੰ ਸੰਜੀਵਨੀ ਨਜ਼ਰ ਨਹੀਂ ਆਈ। ਇਕ ਦਿਨ ਉਹ ਇਕ ਦਰੱਖਤ ਦੀ ਛਾਂ ਹੇਠਾਂ ਆਰਾਮ ਕਰ ਰਹੇ ਸਨ, ਉਦੋਂ ਇਕ ਪੰਡਿਤ ਜੀ ਉੱਥੇ ਪਹੁੰਚੇ। ਉਹ ਬੁਰਜੋਈ ਨੂੰ ਦੇਖ ਕੇ ਬੋਲੇ, ਤੁਸੀਂ ਪਰਦੇਸੀ ਲੱਗਦੇ ਹੋ, ਬੁਰਜੋਈ ਬੋਲਿਆ, ''ਹਾਂ ਭਾਈ, ਮੈਂ ਪਰਦੇਸੀ ਹੀ ਹਾਂ। ਮੈਂ ਸੁਣਿਆ ਹੈ ਕਿ ਤੁਹਾਡੇ ਇੱਥੇ ਸੰਜੀਵਨੀ ਬੂਟੀ ਦੇ ਰੂਪ ਵਿਚ ਅੰਮ੍ਰਿਤ ਮਿਲਦਾ ਹੈ। ਮੈਂ ਇਹ ਬਹੁਤ ਤਲਾਸ਼ ਕੀਤਾ ਪਰ ਉਹ ਬੂਟੀ ਮੈਨੂੰ ਨਹੀਂ ਨਜ਼ਰ ਆਈ।'' ਇਹ ਸੁਣ ਕੇ ਪੰਡਿਤ ਜੀ ਮੁਸਕਰਾਉਣ ਲੱਗੇ ਅਤੇ ਬੋਲੇ, ''ਸੰਜੀਵਨੀ ਬੂਟੀ ਤਾਂ ਬਸ ਹਨੂਮਾਨ ਹੀ ਤਲਾਸ਼ ਕਰ ਸਕੇ ਸੀ। ਅੱਜ ਦੇ ਸਮੇਂ ਵਿਚ ਤਾਂ ਸੰਜੀਵਨੀ ਬੂਟੀ ਸ਼ਾਇਦ ਨਾ ਮਿਲੇ ਪਰ ਅੰਮ੍ਰਿਤ ਜ਼ਰੂਰ ਮਿਲ ਸਕਦਾ ਹੈ। ਸਾਡੇ ਇੱਥੇ ਅੰਮ੍ਰਿਤ 'ਪੰਚਤੰਤਰ' ਨਾਮਕ ਗ੍ਰੰਥ ਵਿਚ ਹੈ। ਜੋ ਉਸ ਗ੍ਰੰਥ ਨੂੰ ਸਮਝ ਕੇ ਪੜ੍ਹ ਲੈਂਦਾ ਹੈ, ਸਮਝ ਲਓ ਕਿ ਉਸਨੇ ਅੰਮ੍ਰਿਤ ਪ੍ਰਾਪਤ ਕਰ ਲਿਆ। ਉਹ ਗ੍ਰੰਥ ਜੀਵਨ ਵਿਚ ਅੰਮ੍ਰਿਤ ਘੋਲ ਦਿੰਦਾ ਹੈ ਅਤੇ ਵਿਅਕਤੀ ਜਦੋਂ ਤਕ ਜਿਊਂਦਾ ਰਹਿੰਦਾ ਹੈ ਸਾਕਾਰਾਤਮਕ ਵਿਚਾਰਾਂ ਨਾਲ ਭਰਿਆ ਰਹਿੰਦਾ ਹੈ।' 'ਬੁਰਜੋਈ ਪੰਡਿਤ ਜੀ ਦੀ ਗੱਲ ਤੋਂ ਪ੍ਰਭਾਵਿਤ ਹੋਇਆ। ਉਹ 'ਪੰਚਤੰਤਰ' ਦੀ ਇਕ ਕਾਪੀ ਲੈ ਕੇ ਆਪਣੇ ਦੇਸ਼ ਪਰਤ ਗਿਆ।
ਸ਼ੰਖਨਾਦ ਨਾਲ ਹਾਂ-ਪੱਖੀ ਊਰਜਾ ਪੈਦਾ ਹੁੰਦੀ ਹੈ
NEXT STORY