ਮੁੰਬਈ- ਬਾਲੀਵੁੱਡ ਅਦਾਕਾਰ ਆਮਿਰ ਖਾਨ ਅਤੇ ਉਸ ਦੀ ਟੀ.ਵੀ. ਸ਼ੋਅ 'ਸੱਤਿਯਮੇਵ ਜਯਤੇ' ਦੇ ਬਾਰੇ 'ਚ ਕਥਿਤ ਤੌਰ 'ਤੇ ਗਲਤ ਸੂਚਨਾ ਦੇਣ ਦੇ ਦੋਸ਼ 'ਚ ਮੁੰਬਈ ਪੁਲਸ ਨੇ ਅੱਜ ਯਾਨੀ ਵੀਰਵਾਰ ਨੂੰ ਰਾਜਸਥਾਨ ਦੇ 32 ਸਾਲ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਉਦੈਪੁਰ ਦੇ ਰਹਿਣ ਵਾਲਾ ਯੁਵਰਾਜ ਸਿੰਘ ਸ਼ਕਾਵਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅਦਾਲਤ 'ਚ ਇਸ ਮਾਮਲੇ 'ਚ 170 ਦਾ ਦੋਸ਼ ਪੱਤਰ ਦਾਇਰ ਕੀਤਾ ਗਿਆ ਸੀ। ਸਪੀਕਿੰਗਟਰੀ ਡਾਟ ਕਾਮ 'ਤੇ ਗਲਤ ਜਾਣਕਾਰੀ ਪੋਸਟ ਕਰਨ ਵਾਲੇ ਇਸ ਦੋਸ਼ੀ ਤੋਂ ਬਾਅਦ 'ਚ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ। ਮਾਰਚ 2014 'ਚ ਟੀ.ਵੀ. ਸ਼ੋਅ ਦੇ ਬਾਰੇ 'ਚ ਗਲਤ ਸਮੱਗਰੀ ਪੋਸਟ ਕਰਨ ਦੇ ਦੋਸ਼ 'ਚ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਇਕ ਮਾਮਲਾ ਦਰਜ ਕੀਤਾ ਗਿਆ ਸੀ। ਆਮਿਰ ਖਾਨ ਪ੍ਰਡੋਕਸ਼ਨ ਲਿਮਟਿਡ ਦੇ ਕਾਰਜਕਾਰੀ ਨਿਰਮਾਤਾ ਸ਼੍ਰੀਨਿਵਾਸ ਰਾਮ ਰਾਵ ਵਲੋਂ ਦਿੱਤੀ ਗਈ ਸ਼ਿਕਾਇਤ ਮੁਤਾਬਕ ਅਪਰਾਧ ਸ਼ਾਖਾ ਨੇ ਕਰਨ 'ਤੇ ਸਪੀਕਿੰਗਟਰੀ ਡਾਟ ਕਾਮ, ਸੰਤਾਬੰਤਾ ਡਾਟ ਕਾਮ ਅਤੇ ਬਲਾਗਸਪਾਟ ਡਾਟ ਕਾਮ ਨਾਂ ਦੀਆਂ ਤਿੰਨ ਇਤਰਾਜ਼ਯੋਗ ਵੈੱਬਸਾਈਟਾਂ ਮਿਲੀਆਂ ਸਨ। ਸੰਬੰਧਿਤ ਪੁਲਸ ਅਧਿਕਾਰੀਆਂ ਦੀ ਮਦਦ ਨਾਲ ਪੁਲਸ ਨੇ ਤਿੰਨਾਂ ਵੈੱਬਸਾਈਟਾਂ ਨੂੰ ਬਲਾਕ ਕਰਵਾ ਦਿੱਤਾ ਹੈ।
ਹਨੀਮੂਨ ਅਜੇ ਨਹੀਂ : ਦੀਆ
NEXT STORY