ਦੀਆ ਮਿਰਜ਼ਾ ਹੁਣੇ ਜਿਹੇ ਫਿਲਮ ਨਿਰਮਾਤਾ ਸਾਹਿਲ ਸੰਘਾ ਨਾਲ ਵਿਆਹ ਦੇ ਬੰਧਨ 'ਚ ਤਾਂ ਬੱਝ ਗਈ ਪਰ ਹੁਣ ਦੋਵਾਂ ਦਾ ਇਰਾਦਾ ਹਨੀਮੂਨ 'ਤੇ ਜਾਣ ਦਾ ਨਹੀਂ ਹੈ।
ਦਰਅਸਲ, ਦੋਵਾਂ ਨੇ ਹਨੀਮੂਨ 'ਤੇ ਜਾਣ ਤੋਂ ਪਹਿਲਾਂ ਹੁਣ ਆਪਣੇ-ਆਪਣੇ ਪਰਿਵਾਰ ਨਾਲ ਕੁਝ ਸਮਾਂ ਬਿਤਾਉਣ ਅਤੇ ਆਪਣੇ ਕੰਮ ਨਿਪਟਾਉਣ ਦਾ ਫੈਸਲਾ ਕੀਤਾ ਹੈ। ਇਸ ਬਾਰੇ ਦੀਆ ਕਹਿੰਦੀ ਹੈ, ''ਫਿਲਹਾਲ ਅਸੀਂ ਕਿਤੇ ਨਹੀਂ ਜਾ ਰਹੇ ਕਿਉਂਕਿ ਵਿਆਹ ਤੋਂ ਠੀਕ ਬਾਅਦ ਸਾਡੀ ਪਹਿਲੀ ਦੀਵਾਲੀ ਸੀ ਅਤੇ ਅਸੀਂ ਚਾਹੁੰਦੇ ਸੀ ਕਿ ਇਸ ਨੂੰ ਆਪਣੇ ਪਰਿਵਾਰ ਨਾਲ ਮਨਾਈਏ। ਅਸੀਂ ਹਨੀਮੂਨ ਲਈ ਨਵੇਂ ਸਾਲ 'ਤੇ ਜਾਣ ਦੀ ਸੋਚ ਰਹੇ ਹਾਂ ਕਿਉਂਕਿ ਹੁਣ ਅਸੀਂ ਕਾਫੀ ਕੰਮ ਵੀ ਨਿਪਟਾਉਣਾ ਹੈ। ਹੁਣ ਤਕ ਅਸੀਂ ਹਨੀਮੂਨ ਦੀ ਕੋਈ ਯੋਜਨਾ ਨਹੀਂ ਬਣਾਈ ਹੈ।''
ਦੀਆ ਅਨੁਸਾਰ ਹਨੀਮੂਨ ਕਿੱਥੇ ਮਨਾਇਆ ਜਾਵੇਗਾ, ਇਹ ਉਸ ਦੇ ਲਈ ਇਕ ਸਰਪ੍ਰਾਈਜ਼ ਹੋਵੇਗਾ। ਦੀਆ ਅਤੇ ਸਾਹਿਲ ਦੋਵਾਂ ਨੇ ਵਿਆਹ ਦੀਆਂ ਤਿਆਰੀਆਂ ਖੁਦ ਕੀਤੀਆਂ ਸਨ। ਦੀਆ ਦੱਸਦੀ ਹੈ, ''ਆਪਣੇ ਵਿਆਹ ਦਾ ਸੁਪਨਾ ਸੱਚ ਕਰਨ ਦੀਆਂ ਤਿਆਰੀਆਂ 'ਚ ਸ਼ਾਮਲ ਹੋਣਾ ਇਕ ਕਮਾਲ ਦਾ ਅਹਿਸਾਸ ਹੈ।''
ਮੁੱਕੇਬਾਜ਼ੀ ਕਰੇਗੀ ਕ੍ਰਿਤੀ
NEXT STORY