ਮੁੰਬਈ- ਮਸ਼ਹੂਰ ਸੀਰੀਅਲ 'ਬਾਲਿਕਾ ਵਧੂ' ਦੇ ਮਸ਼ਹੂਰ ਅਦਾਕਾਰ ਸਿਧਾਰਥ ਸ਼ੁਕਲਾ ਦਾ ਵੀਰਵਾਰ ਦੀ ਸਵੇਰ ਨੂੰ ਐਕਸੀਡੈਂਟ ਹੋ ਗਿਆ। ਬਾਲਿਕਾ ਵਧੂ 'ਚ ਸ਼ਿਵ ਦਾ ਕਿਰਦਾਰ ਨਿਭਾਉਣ ਵਾਲੇ ਸਿਧਾਰਥ ਦੀ ਲਗਜਰੀ ਕਾਰ ਇਕ ਚਾਰ ਪਹੀਆ ਵਾਹਨ ਨਾਲ ਟਕਰਾ ਗਈ। ਮੁੰਬਈ ਦੇ ਅੰਧੇਰੀ 'ਚ ਹੋਇਆ ਇਹ ਹਾਦਸਾ ਡੀ.ਐਨ ਨਗਰ ਚ ਹੋਇਆ, ਜਿਸ ਦੌਰਾਨ ਸਿਧਾਰਥ ਬੇਹੋਸ਼ ਹੋ ਗਿਆ। ਕਾਰ 'ਚ ਬੇਹੋਸ਼ੀ ਦੀ ਹਾਲਤ 'ਚ ਦੇਖ ਕੇ ਲੋਕਾਂ ਨੇ ਕਾਰ ਦੀ ਖਿੜਕੀ ਤੋੜ ਕੇ ਉਸ ਨੂੰ ਬਾਹਰ ਕੱਢਿਆ, ਜਿਸ ਤੋਂ ਬਾਅਦ ਉਸ ਨੂੰ ਇਕ ਬੱਸ ਸਟਾਪ 'ਤੇ ਬਿਠਾਇਆ ਗਿਆ ਅਤੇ ਹੌਸ਼ 'ਚ ਲਿਆਂਦਾ ਗਿਆ। ਹਾਦਸੇ ਤੋਂ ਬਾਅਦ ਘਟਨਾ ਵਾਲੀ ਥਾਂ 'ਤੇ ਕਾਫੀ ਭੀੜ ਇਕੱਠੀ ਹੋ ਗਈ ਸੀ ਪਰ ਬਾਅਦ 'ਚ ਪੁਲਸ ਨੇ ਹਾਲਤ 'ਤੇ ਕਾਬੂ ਪਾਇਆ।
'ਪੁਕਾਰ' ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋਏ ਰਣਵਿਜੇ
NEXT STORY