ਕਰਨਾਲ- ਕਰਨਾਲ ਦੇ ਸੈਕਟਰ-6 ’ਚ ਇਕ ਨਵਵਿਆਹੁਤਾ ਸਹੁਰੇ ਪਰਿਵਾਰ ਵਾਲਿਆਂ ਵੱਲੋਂ ਰੋਜ਼ਾਨਾ ਵਧ ਰਹੇ ਤਸੀਹਿਆਂ ਤੋਂ ਤੰਗ ਕੇ ਆਪਣੇ ਪੇਕੇ ਘਰ ਖੁਦਕੁਸ਼ੀ ਕਰ ਲਈ। ਮ੍ਰਿਤਕਾ ਰਵਿੰਦਰ ਕੌਰ 8 ਮਹੀਨੇ ਦੀ ਗਰਭਵਤੀ ਸੀ। ਦਰਅਸਲ ਰਵਿੰਦਰ ਨੂੰ ਉਸ ਦੇ ਸਹੁਰੇ ਪਰਿਵਾਰ ਵਾਲੇ ਦਾਜ ਲਈ ਪਰੇਸ਼ਾਨ ਕਰਦੇ ਸਨ। ਮ੍ਰਿਤਕਾ ਦੀ ਭੈਣ ਰਜਨੀ ਨੇ ਦੱਸਿਆ ਕਿ ਉਸ ਦੀ ਭੈਣ ਨੂੰ ਉਸ ਦੇ ਸਹੁਰੇ ਪਰਿਵਾਰ ਵਾਲੇ ਕੁੱਟਮਾਰ ਰਹਿੰਦੇ ਸਨ ਅਤੇ ਉਸ ਨੂੰ ਖਾਣਾ ਵੀ ਨਹੀਂ ਦਿੰਦੇ ਸਨ। ਜਿਸ ਤੋਂ ਤੰਗ ਆ ਕੇ ਉਸ ਦੀ ਭੈਣ ਨੇ ਖੁਦਕੁਸ਼ੀ ਕੀਤੀ ਹੈ। ਇਸ ਬਾਰੇ ਜਾਂਚ ਅਧਿਕਾਰੀ ਸਤਬੀਰ ਸ਼ਰਮਾ ਨੇ ਦੱਸਿਆ ਕਿ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਸੱਸ, ਸਹੁਰਾ ਅਤੇ 2 ਨਨਾਣਾਂ ਵਿਦੇਸ਼ ’ਚ ਲੁੱਕ ਕੇ ਬੈਠੇ ਹਨ। ਦਾਜ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ, ਨਾ ਜਾਣੇ ਕਦੋਂ ਲੋਕਾਂ ਦੀ ਸੋਚ ਦੀ ਬਦਲੇਗੀ ਅਤੇ ਮਾਸੂਮਾਂ ਨੂੰ ਆਪਣੀ ਜਾਨ ਨਹੀਂ ਦੇਣੀ ਪਵੇਗੀ।
ਦੇਵੇਂਦਰ ਫਰਨਾਂਡੀਜ ਨੇ ਮੁੱਖ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕੀ
NEXT STORY