ਨਵੀਂ ਦਿੱਲੀ- ਦੇਵੇਂਦਰ ਫਰਨਾਂਡੀਜ ਨੇ ਮੁੱਖ ਮੰਤਰੀ ਦੇ ਅਹੁਦੇ ਵੱਜੋਂ ਚੁੱਕ ਲਈ ਹੈ। ਵਾਨਖੇੜੇ ਸਟੇਡੀਅਮ ’ਚ ਹਜ਼ਾਰਾਂ ਲੋਕਾਂ ਦੀ ਮੌਜੂਦਗੀ ’ਚ ਦੇਵੇਂਦਰ ਫਰਨਾਡੀਜ਼ ਸਹੁੰ ਚੁੱਕ ਸਮਾਰੋਹ ਕਰ ਰਹੇ ਹਨ। ਸੂਤਰਾਂ ਅਨੁਸਾਰ ਮੁੱਖ ਮੰਤਰੀ ਦੇਵੇਂਦਰ ਫਰਨਾਂਡੀਜ ਨਾਲ 7 ਕੈਬਨਿਟ ਮੰਤਰੀ ਅਤੇ 2 ਰਾਜ ਮੰਤਰੀ ਸਹੁੰ ਚੁੱਕਣਗੇ। ਸਹੁੰ ਚੁੱਕਣ ਵਾਲੇ ਮੰਤਰੀਆਂ ਦੇ ਨਾਂ ਦੇਵੇਂਦਰ ਫਰਨਾਂਡੀਜ, ਏਕਨਾਥ ਖੜਸੇ, ਵਿਨੋਦ ਤਾਵੜੇ, ਸੁਧੀਰ ਮੁਗੰਤਿਵਾਰ, ਪੰਕਜਾ ਮੁਡੇ, ਵਿਸ਼ਣੂੰ ਸਵਾਰਾ, ਪ੍ਰਕਾਸ਼ ਮਹਿਤਾ, ਦਿਲੀਪ ਕਾਂਬਲੇ ਅਤੇ ਵਿਦਿਆ ਠਾਕੁਰ ਹਨ।
ਜ਼ਿਕਰਯੋਗ ਹੈ ਕਿ ਸਹੁੰ ਚੁੱਕ ਸਮਾਰੋਹ ਲਈ ਪੁਲਸ ਦੀ ਸਖਤ ਸੁਰੱਖਿਆ ਲਗਾਈ ਗਈ ਹੈ। ਸਹੁੰ ਚੁੱਕ ਸਮਾਰੋਹ ਲਈ 250 ਫੁੱਟ ਲੰਬਾ ਅਤੇ 40 ਫੁੱਟ ਉੱਚਾ ਮੰਚ ਬਣਾਇਆ ਗਿਆ ਹੈ। ਮੰਚ ’ਤੇ ਇਕ ਵਿਸ਼ਾਲ ਐੱਲ. ਈ. ਡੀ. ਸਕਰੀਨ ਲਗਾਈ ਗਈ ਹੈ। ਇਸ਼ ਸਹੁੰ ਚੁੱਕ ਸਮਾਰੋਹ ਦੀ ਤਿਆਰੀ ਲਈ 650 ਮਜ਼ਦੂਰ ਦਿਨ-ਰਾਤ ਕੰਮ ’ਚ ਜੁਟੇ ਹੋਏ ਹਨ। ਇਸ ਸਮਾਰੋਹ ’ਚ ਅੰਬਾਨੀ ਪਰਿਵਾਰ ਤੋਂ ਲੈ ਕੇ ਰਤਨ ਟਾਟਾ ਦੇ ਸ਼ਾਮਲ ਹੋਣ ਦੀ ਆਸ ਹੈ। ਵੱਡੇ ਪੱਧਰ ’ਤੇ ਹੋ ਰਹੇ ਇਸ ਪ੍ਰੋਗਰਾਮ ’ਚ ਕਈ ਫਿਲਮੀ ਹਸਤੀਆਂ ਵੀ ਸ਼ਾਮਲ ਹੋਈਆਂ।
ਮੋਦੀ ਦੇ ਗੜ੍ਹ 'ਚ ਜਾਣਗੇ ਅੰਬਾਨੀ, ਮਨਾਉਣਗੇ ਪਤਨੀ ਦਾ ਜਨਮਦਿਨ
NEXT STORY