ਚੰਡੀਗੜ੍ਹ-ਸ਼ਹਿਰ ਦੇ ਪੇਕ ਯੂਨੀਵਰਸਿਟੀ 'ਚ ਚੱਲ ਰਹੇ ਫੈਸਟੀਵਲ ਦੌਰਾਨ ਵਿਦਿਆਰਥੀਆਂ ਨੇ ਅਜਿਹਾ ਭੰਗੜਾ ਪਾਇਆ ਕਿ ਇਸ ਨੂੰ ਦੇਖਣ ਵਾਲਿਆਂ ਦਾ ਦਿਲ ਵੀ ਨੱਚਣ ਲਈ ਕਰਨ ਲੱਗ ਪਿਆ। ਵਿਦਿਆਰਥੀਆਂ ਵਲੋਂ ਪੇਸ਼ ਕੀਤਾ ਗਿਆ ਭੰਗੜਾ ਇੰਨਾ ਸ਼ਾਨਦਾਰ ਸੀ ਕਿ ਇਸ ਨੇ ਸਭ ਦਾ ਮਨ ਮੋਹ ਲਿਆ।
ਭੰਗੜਾ ਦੇਖਣ ਵਾਲਾ ਹਰ ਇਕ ਸ਼ਖਸ ਇਸ ਦੀ ਤਾਰੀਫ ਕਰ ਰਿਹਾ ਸੀ। ਵਿਦਿਆਰਥੀ ਗਰੁੱਪ ਬਣਾ ਕੇ, ਕਦੇ ਜੋੜੀ ਬਣਾ ਕੇ ਅਤੇ ਕਦੇ ਇਕੱਲੇ ਹੀ ਭੰਗੜਾ ਪਾ ਰਹੇ ਸਨ। ਇਸ ਭੰਗੜੇ ਨੂੰ ਦੇਖਣ ਵਾਲੇ ਲੋਕ ਇੰਨਾ ਜ਼ਿਆਦਾ ਉਤਸ਼ਾਹਿਤ ਹੋਏ ਕਿ ਉਨ੍ਹਾਂ ਦਾ ਮਨ ਵੀ ਭੰਗੜਾ ਪਾਉਣ ਲਈ ਕਰਨ ਲੱਗ ਪਿਆ।
ਲੋਕਾਂ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ: ਡਾ. ਸਿੱਧੂ (ਦੇਖੋ ਤਸਵੀਰਾਂ)
NEXT STORY