ਕਪੂਰਥਲਾ-ਪਰਦੇਸ ਗਏ ਪੁੱਤ ਦੀ ਮੌਤ ਦੀ ਖਬਰ ਸੁਣਦਿਆਂ ਹੀ ਪੂਰੇ ਪਰਿਵਾਰ ਦੇ ਪੈਰਾਂ ਹੇਠਾਂ ਜ਼ਮੀਨ ਨਿਕਲ ਗਈ ਅਤੇ ਪੂਰੇ ਇਲਾਕੇ 'ਚ ਦੁਹਾਈ ਮਚ ਗਈ। ਮ੍ਰਿਤਕ ਦਾ ਪੂਰਾ ਪਰਿਵਾਰ ਰੋ-ਰੋ ਕੇ ਵਿਰਲਾਪ ਕਰਨ ਲੱਗਾ। ਕਪੂਰਥਲਾ ਦੇ ਪਿੰਡ ਫਤਿਹਗੜ੍ਹ ਦੇ ਰਹਿਣ ਵਾਲੇ ਇਸ ਪਰਿਵਾਰ ਦਾ 34 ਸਾਲਾਂ ਦਾ ਪੁੱਤਰ ਹਰਜਿੰਦਰ ਸਿੰਘ ਫਰਾਂਸ ਦੀ ਰਾਜਧਾਨੀ ਪੈਰਿਸ 'ਚ ਰਹਿ ਰਿਹਾ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਹਰਜਿੰਦਰ ਰੋਜ਼ਾਨਾਂ ਦੀ ਤਰਾਂ ਸ਼ਾਮ ਨੂੰ ਕੰਮ 'ਤੇ ਜਾ ਰਿਹਾ ਸੀ।
ਉਸ ਨੂੰ ਲਿਜਾਣ ਵਾਲੀ ਰੇਲ ਗੱਡੀ ਕੁਝ ਸਮਾਂ ਲੇਟ ਹੋ ਗਈ ਤਾਂ ਉਹ ਝੁਕ ਕੇ ਦੇਖਣ ਲੱਗ ਪਿਆ। ਗੱਡੀ ਨੂੰ ਦੇਖ ਰਹੇ ਹਰਜਿੰਦਰ ਸਿੰਘ ਦਾ ਅਚਾਨਕ ਪੈਰ ਫਿਸਲ ਗਿਆ ਅਤੇ ਉਹ ਟਰੈਕ 'ਤੇ ਜਾ ਡਿਗਿਆ। ਇਸ ਦੌਰਾਨ ਟਰੈਕ 'ਤੇ ਬੜੀ ਤੇਜ਼ੀ ਨਾਲ ਆ ਰਹੀ ਮੈਟਰੋ ਨੇ ਹਰਜਿੰਦਰ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਸ ਤੋਂ ਬਾਅਦ ਮੌਕੇ 'ਤੇ ਹੀ ਹਰਜਿੰਦਰ ਸਿੰਘ ਦੀ ਮੌਤ ਹੋ ਗਈ। ਉਸ ਦੀ ਮੌਤ ਦੀ ਖਬਰ ਜਿਵੇਂ ਹੀ ਪਰਿਵਾਰ ਵਾਲਿਆਂ ਨੂੰ ਮਿਲੀ ਤਾਂ ਪੂਰਾ ਪਰਿਵਾਰ ਗਮ 'ਚ ਡੁੱਬ ਗਿਆ ਅਤੇ ਪੁੱਤ ਦੀ ਮੌਤ ਦਾ ਵਿਰਲਾਪ ਕਰਨ ਲੱਗ ਪਿਆ।
ਹੁਣ ਅਕਾਲੀਆਂ ਨੂੰ ਕਹਿਣ ਲੱਗੇ ਭਾਜਪਾਈ, 'ਸਾਨੂੰ ਤੇਰੀਆਂ ਲੋੜਾਂ ਨੇ'!
NEXT STORY