ਚੰਡੀਗੜ੍ਹ : ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਮੌਕੇ ਵੱਖ ਵੱਖ ਸ਼ਹਿਰਾਂ ਵਿਚ ਕੱਢੇ ਗਏ ਨਗਰ ਕੀਰਤਨ ਵਿਚ ਗੁਰੂ ਕੀ ਫੌਜ ਵਲੋਂ ਨਗਰ ਕੀਰਤਨ 'ਚ ਦਿਖਾਏ ਗਏ ਗਤਕੇ ਦੇ ਜੌਹਰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਅੱਖਾਂ 'ਤੇ ਪੱਟੇ ਬੰਨ੍ਹ ਕੇ ਨੰਗੀ ਤਲਵਾਰ ਲੈ ਕੇ ਅਚੂਕ ਨਿਸ਼ਾਨਾ ਦੇਖ ਹਰ ਕੋਈ ਦੇਖਦਾ ਹੀ ਰਹਿ ਗਿਆ। ਕਿਤੇ ਢਾਲਾਂ ਕਿਰਪਾਨਾਂ, ਕਿਤੇ ਬਰਛੇ ਤੇ ਕਿਤੇ ਨੰਗੀਆਂ ਕਰਪਾਨਾਂ ਲੈ ਕੇ ਅੱਖਾਂ 'ਤੇ ਪੱਟੀ ਬੰਨ੍ਹ ਦੂਜੇ ਦੀ ਅੱਖ 'ਤੇ ਕੇਲਾ ਰੱਖ ਕੇ ਸਿੰਘਾਂ ਵਲੋਂ ਦਿਖਾਏ ਕਰਤੱਬ ਨੇ ਸਾਰੀ ਸੰਗਤ ਨੂੰ ਨਿਹਾਲ ਕਰ ਦਿੱਤਾ।
ਨਗਰ ਕੀਰਤਨਾਂ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਨੂੰ ਦੇਖਣਾ ਤਾਂ ਅਲੋਕਿਕ ਨਜ਼ਾਰਾ ਸੀ। ਨਗਰ ਕੀਰਤਨ ਦੇ ਨਾਲ-ਨਾਲ ਗੁਰਬਾਣੀ ਦੇ ਸ਼ਬਦਾਂ ਦਾ ਉਚਾਰਣ ਕਰਦੀ ਹੋਈ ਨਾਲ-ਨਾਲ ਜਾ ਰਹੀ ਸੰਗਤ ਜਿਵੇਂ ਲੰਮੇ ਸਮੇਂ ਤੋਂ ਇਸ ਦਿਹਾੜੇ ਦੀ ਉਡੀਕ 'ਚ ਸੀ। ਤਸਵੀਰਾਂ 'ਚ ਤੁਸੀਂ ਵੀ ਦੇਖ ਸਕਦੇ ਹੋ ਸੂਬੇ ਦੇ ਵੱਖ-ਵੱਖ ਸ਼ਹਿਰਾਂ 'ਚ ਗੁਰਪੁਰਬ ਮੌਕੇ ਕੱਢੇ ਗਏ ਨਗਰ ਕੀਰਤਨਾਂ ਦਾ ਅਲੋਕਿਕ ਨਜ਼ਾਰਾ।
ਪਰਦੇਸ ਗਏ ਪੁੱਤ ਦੀ ਮੌਤ ਦੀ ਖਬਰ ਆਈ ਤਾਂ ਹਰ ਪਾਸੇ ਮਚ ਗਈ ਦੁਹਾਈ
NEXT STORY