ਕਟੀ ਨ ਕਟੈ ਤੂਟਿ ਨਹ ਜਾਈ । ।
ਸਾ ਸਾਪਨਿ ਹੋਇ ਜਗ ਕਉ ਖਾਈ । । 2। ।
ਕਬੀਰ ਸਾਹਿਬ ਬਖਸ਼ਿਸ਼ ਕਰਦੇ ਹਨ ਕਿ ਇਹ ਫਾਹੀ ਜਿੰਨਾ ਮਰਜ਼ੀ ਉਸ ਦੇ ਭਗਤ ਜ਼ੋਰ ਲਾ ਲੈਣ, ਇਸ ਨੂੰ ਨਾ ਤੋੜ ਸਕਦੇ, ਨਾ ਇਸ ਤੋਂ ਬਚ ਸਕਦੇ, ਨਾ ਇਹ ਵੱਢਿਆਂ ਵੱਢੀ ਜਾਣ ਵਾਲੀ ਹੈ। ਇਹ ਸੱਪਣੀ ਬਣ ਕੇ ਆਪਣੇ ਭਗਤਾਂ ਨੂੰ ਖਾ ਰਹੀ ਹੈ, ਜਿਵੇਂ ਸੱਪਣੀ ਆਪਣੇ ਬੱਚੇ ਆਪ ਖਾਂਦੀ ਹੈ।
ਹਮ ਦੇਖਤ ਜਿਨਿ ਸਭੁ ਜਗੁ ਲੂਟਿਆ। ।
ਕਹੁ ਕਬੀਰ ਮੈ ਰਾਮ ਕਹਿ ਛੂਟਿਆ। । 3। ।
ਜਿਸ ਸਿਮ੍ਰਤਿ ਨੇ ਸਾਰੇ ਸੰਸਾਰ ਨੂੰ ਠੱਗ ਖਾਧਾ ਹੈ। ਕਬੀਰ ਸਾਹਿਬ ਸਾਨੂੰ ਜੀਵਾਂ ਨੂੰ ਸਮਝਾ ਰਹੇ ਹਨ ਕਿ ਮੈਂ ਪ੍ਰਭੂ ਦਾ ਸਿਮਰਨੁ ਕਰਕੇ ਇਸ ਤੋਂ ਬਚ ਗਿਆ ਹਾਂ। ਸੋ ਹੇ ਦੁਨੀਆ ਦੇ ਲੋਕੋ, ਭਗਤ ਜਨੋ, ਪ੍ਰਭੂ ਦੀ ਭਗਤੀ ਰਾਤ-ਦਿਨ ਕਰੋ ਤਾਂ ਕਿ ਤੁਸੀਂ ਵੀ ਇਸ ਠੱਗਣੀ ਤੋਂ ਬਚ ਸਕੋ।
- ਬਾਬਾ ਸੁਖਬੀਰ ਸਿੰਘ ਖਾਲਸਾ