ਸਿਆਣੇ ਵਿਅਕਤੀ ਪ੍ਰਤੀ ਅਪਰਾਧ ਕਰ ਕੇ ਕੋਈ ਦੂਰ ਵੀ ਚਲਾ ਜਾਵੇ ਤਾਂ ਚੈਨ ਨਾਲ ਨਹੀਂ ਬੈਠ ਸਕੇਗਾ ਕਿਉਂਕਿ ਸਿਆਣੇ ਵਿਅਕਤੀ ਦੀਆਂ ਬਾਹਾਂ ਲੰਮੀਆਂ ਹੁੰਦੀਆਂ ਹਨ ਅਤੇ ਸਮਾਂ ਆਉਣ 'ਤੇ ਉਹ ਬਦਲਾ ਲੈਂਦਾ ਹੈ। ਕਈ ਬੇਵਕੂਫ ਲੋਕ ਸੱਭਿਅਕ ਤੇ ਸਿਆਣੇ ਵਿਅਕਤੀਆਂ ਨੂੰ ਅਹਿੰਸਕ ਸਮਝ ਕੇ ਉਨ੍ਹਾਂ ਦਾ ਅਪਮਾਨ ਕਰਦੇ ਹਨ। ਉਨ੍ਹਾਂ ਪ੍ਰਤੀ ਅਪਰਾਧ ਕਰਨ ਵੇਲੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਤਾਂ ਅਹਿੰਸਕ ਵਿਅਕਤੀ ਹੈ, ਕੀ ਕਰ ਲਵੇਗਾ? ਅੱਜਕਲ ਤਾਂ ਹਿੰਸਾ ਪ੍ਰਤੀ ਲੋਕਾਂ ਦਾ ਮੋਹ ਇੰਨਾ ਵਧ ਗਿਆ ਹੈ ਕਿ ਲੋਕ ਸਿਆਣੇ ਨਾਲੋਂ ਬਾਹੂਬਲੀਆਂ ਦਾ ਆਸਰਾ ਲੈਣਾ ਜ਼ਿਆਦਾ ਪਸੰਦ ਕਰਦੇ ਹਨ। ਇਕ ਸੱਭਿਅਕ ਤੇ ਸਿਆਣੇ ਨੌਜਵਾਨ ਦੀ ਬਜਾਏ ਲੋਕ ਦਾਦਾ ਟਾਈਪ ਆਦਮੀਆਂ ਨਾਲ ਦੋਸਤੀ ਕਰਨ ਨੂੰ ਤਰਜੀਹ ਦਿੰਦੇ ਹਨ। ਇੰਝ ਕਰਨਾ ਠੀਕ ਨਹੀਂ। ਸਿਆਣੇ ਵਿਅਕਤੀ ਸਰੀਰਕ ਤੌਰ 'ਤੇ ਹਿੰਸਕ ਨਹੀਂ ਹੁੰਦੇ ਪਰ ਉਨ੍ਹਾਂ ਦਾ ਦਿਮਾਗ ਇੰਨਾ ਤੇਜ਼ ਹੁੰਦਾ ਹੈ ਕਿ ਇਸ ਨਾਲ ਉਨ੍ਹਾਂ ਦੀ ਕੰਮ ਕਰਨ ਦੀ ਸਮਰੱਥਾ ਵੱਡੇ ਪੱਧਰ ਦੀ ਹੁੰਦੀ ਹੈ, ਭਾਵ ਉਨ੍ਹਾਂ ਦੀਆਂ ਬਾਹਾਂ ਲੰਮੀਆਂ ਹੁੰਦੀਆਂ ਹਨ। ਆਪਣੇ ਪ੍ਰਤੀ ਅਪਰਾਧ ਜਾਂ ਅਪਮਾਨ ਕੀਤੇ ਜਾਣ ਦਾ ਉਹ ਸਮਾਂ ਆਉਣ 'ਤੇ ਬਦਲਾ ਲੈਂਦੇ ਹਨ। ਇਸ ਲਈ ਸਾਨੂੰ ਸਿਆਣੇ ਆਦਮੀਆਂ ਨਾਲ ਦੋਸਤੀ ਕਰਨੀ ਚਾਹੀਦੀ ਹੈ, ਨਾ ਕਿ ਉਨ੍ਹਾਂ ਪ੍ਰਤੀ ਅਪਰਾਧ ਕਰਨਾ ਚਾਹੀਦਾ ਹੈ। ਜੋ ਆਦਮੀ ਭਰੋਸੇਯੋਗ ਨਹੀਂ, ਉਸ 'ਤੇ ਕਦੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਪਰ ਜੋ ਭਰੋਸੇਯੋਗ ਹੈ, ਉਸ 'ਤੇ ਵੀ ਜ਼ਿਆਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਵਿਸ਼ਵਾਸ ਨਾਲ ਜੋ ਡਰ ਪੈਦਾ ਹੁੰਦਾ ਹੈ, ਉਹ ਮੂਲ ਉਦੇਸ਼ ਦਾ ਵੀ ਨਾਸ਼ ਕਰ ਦਿੰਦਾ ਹੈ।
ਵਿਆਖਿਆ ਸ੍ਰੀ ਜਪੁ ਜੀ ਸਾਹਿਬ
NEXT STORY