ਜਿਸ ਕੰਮ ਨੂੰ ਕਰਨ ਨਾਲ ਚੰਗਾ ਫਲ ਨਾ ਮਿਲਦਾ ਹੋਵੇ, ਉਸ ਨੂੰ ਕਰਨ ਦੀ ਕੋਸ਼ਿਸ਼ ਕਰਨਾ ਵਿਅਰਥ ਹੈ। ਮੁੱਠੀ ਵਿਚ ਭਰ ਕੇ ਪਾਣੀ ਅਤੇ ਗੋਦ ਵਿਚ ਰੱਖ ਕੇ ਭੋਜਨ ਕਰਨਾ ਠੀਕ ਨਹੀਂ। ਬਿਨਾਂ ਕਾਰਨ ਰੌਲਾ ਨਹੀਂ ਪਾਉਣਾ ਚਾਹੀਦਾ। ਜਦੋਂ ਆਦਮੀ ਤਣਾਅ ਤੋਂ ਰਹਿਤ ਹੁੰਦਾ ਹੈ ਤਾਂ ਉਹ ਕਈ ਅਜਿਹੇ ਕੰਮ ਕਰਦਾ ਹੈ, ਜੋ ਉਸਦੀ ਦੇਹ ਤੇ ਮਨ ਲਈ ਚੰਗੇ ਨਹੀਂ ਹੁੰਦੇ। ਜਦੋਂ ਤੋਂ ਫਿਲਮਾਂ ਆਈਆਂ ਹਨ, ਲੋਕਾਂ ਦਾ ਨਾ ਸਿਰਫ ਕਾਲਪਨਿਕ ਘਟਨਾਵਾਂ ਪ੍ਰਤੀ ਰੁਝਾਨ ਵਧਿਆ ਹੈ, ਸਗੋਂ ਉਹ ਉਨ੍ਹਾਂ 'ਤੇ ਚਰਚਾ ਇੰਝ ਕਰਦੇ ਹਨ ਜਿਵੇਂ ਕੋਈ ਸੱਚੀ ਘਟਨਾ ਹੋਵੇ। ਫਿਲਮਾਂ ਕਾਰਨ ਸੰਗੀਤ ਦੇ ਨਾਂ 'ਤੇ ਰੌਲੇ-ਰੱਪੇ ਪ੍ਰਤੀ ਲੋਕ ਆਕਰਸ਼ਿਤ ਹੁੰਦੇ ਹਨ। ਸਾਨੂੰ ਇਨ੍ਹਾਂ ਤੋਂ ਬਚਣਾ ਚਾਹੀਦਾ ਹੈ। ਨੱਚਣਾ, ਗਾਉਣਾ, ਸੰਗੀਤ ਯੰਤਰ ਵਜਾਉਣਾ ਅਤੇ ਗਧੇ ਦੀ ਆਵਾਜ਼ ਵਰਗੇ ਸ਼ਬਦ ਬੋਲਣਾ ਠੀਕ ਨਹੀਂ। ਫਿਲਮਾਂ ਦੇਖਣਾ ਮਾੜਾ ਨਹੀਂ ਪਰ ਉਨ੍ਹਾਂ ਦੀਆਂ ਕਹਾਣੀਆਂ, ਅਭਿਨੇਤਾਵਾਂ, ਅਭਿਨੇਤਰੀਆਂ ਨੂੰ ਦੇਖ ਕੇ ਹੈਰਾਨ ਹੋਣਾ ਵਿਅਰਥ ਹੈ। ਇਸ ਨਾਲ ਆਦਮੀ ਦਾ ਦਿਮਾਗ ਜੀਵਨ ਦੀਆਂ ਸੱਚਾਈਆਂ ਨੂੰ ਸਹਿਣ ਯੋਗ ਨਹੀਂ ਰਹਿੰਦਾ। ਨੱਚਣਾ, ਗਾਉਣਾ ਤੇ ਸੰਗੀਤ ਯੰਤਰ ਵਜਾਉਣਾ ਜਾਂ ਵਜਾਉਂਦੇ ਸੁਣਨਾ ਚੰਗਾ ਲਗਦਾ ਹੈ ਪਰ ਜਦੋਂ ਇਨ੍ਹਾਂ ਤੋਂ ਅਸੀਂ ਦੂਰ ਹੁੰਦੇ ਹਾਂ ਤਾਂ ਇਨ੍ਹਾਂ ਦੀ ਕਮੀ ਨਾਲ ਤਣਾਅ ਪੈਦਾ ਹੁੰਦਾ ਹੈ। ਇਸ ਤੋਂ ਇਲਾਵਾ ਜੇ ਇਸ ਤਰ੍ਹਾਂ ਦਾ ਮਨੋਰੰਜਨ ਸਾਡੀ ਆਦਤ ਬਣ ਜਾਵੇ ਤਾਂ ਜੀਵਨ ਵਿਚ ਹੋਰ ਜ਼ਰੂਰੀ ਕੰਮਾਂ ਵੱਲ ਆਦਮੀ ਦਾ ਧਿਆਨ ਨਹੀਂ ਜਾਂਦਾ। ਲੋਕ ਗੱਲਬਾਤ ਵਿਚ ਅਕਸਰ ਆਪਣਾ ਪ੍ਰਭਾਵ ਜਮਾਉਣ ਲਈ ਕਿਸੇ ਹੋਰ ਦਾ ਮਜ਼ਾਕ ਉਡਾਉਂਦਿਆਂ ਬੁਰੀ ਆਵਾਜ਼ ਵਿਚ ਉਸ ਦੀ ਨਕਲ ਕਰਦੇ ਹਨ ਜੋ ਕਿ ਖੁਦ ਉਨ੍ਹਾਂ ਦੀ ਇਮੇਜ ਲਈ ਠੀਕ ਨਹੀਂ ਹੁੰਦਾ। ਕਹਿਣ ਤੋਂ ਭਾਵ ਇਹ ਹੈ ਕਿ ਉੱਠਣ-ਬੈਠਣ ਤੇ ਤੁਰਨ-ਫਿਰਨ ਦੇ ਮਾਮਲੇ ਵਿਚ ਹਮੇਸ਼ਾ ਖੁਦ 'ਤੇ ਕਾਬੂ ਰੱਖਣਾ ਚਾਹੀਦਾ ਹੈ।
ਸਿਆਣੇ ਵਿਅਕਤੀਆਂ ਦਾ ਅਪਮਾਨ ਨਾ ਕਰੋ
NEXT STORY