ਮਿਆਂਮਾਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਰਾਤ ਨੂੰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਓਬਾਮਾ ਨੇ ਉਨ੍ਹਾਂ ਨੂੰ ਦਮਦਾਰ ਵਿਅਕਤੀ ਮੈਨ ਆਫ ਐਕਸ਼ਨ ਦੱਸਿਆ। ਮਿਆਂਮਾਰ ਦੀ ਰਾਜਧਾਨੀ 'ਚ ਦੋਵੇਂ ਨੇਤਾ ਰਾਤ ਦੇ ਖਾਣੇ ਦੌਰਾਨ ਮਿਲੇ। ਓਬਾਮਾ ਨਾਲ ਮੋਦੀ ਦੀ ਇਹ ਦੂਜੀ ਮੁਲਾਕਾਤ ਹੈ। ਇਸ ਤੋਂ ਪਹਿਲਾਂ ਦੋਵੇਂ ਨੇਤਾ ਵਾਈਟ ਹਾਊਸ 'ਚ ਸਤੰਬਰ ਦੇ ਆਖਰੀ ਹਫਤੇ 'ਚ ਮਿਲੇ ਸਨ ਜਦੋਂ ਅਮਰੀਕੀ ਰਾਸ਼ਟਰਪਤੀ ਨੇ ਮੋਦੀ ਦੀ ਮੇਜਬਾਨੀ ਕੀਤੀ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਸੱਯਦ ਅਕਬਰੂਦੀਨ ਨੇ ਰਾਤ ਦੇ ਖਾਣੇ ਤੋਂ ਬਾਅਦ ਟਵੀਟ ਕੀਤਾ, 'ਰਾਸ਼ਟਰਪਤੀ ਓਬਾਮਾ ਨੇ ਰਾਤ ਦੇ ਭੋਜਣ 'ਚ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ, ਉਨ੍ਹਾਂ ਕਿਹਾ ਕਿ ਤੁਸੀਂ 'ਮੈਨ ਆਫ ਐਕਸ਼ਨ' ਹੋ। ਇਸ ਰਾਤ ਦੇ ਖਾਣੇ ਦਾ ਆਯੋਜਨ ਮਿਆਂਮਾਰ ਦੇ ਰਾਸ਼ਟਰਪਤੀ ਥੀਨ ਸੀਨ ਵੱਲੋਂ ਆਸੀਆਨ ਅਤੇ ਪੂਰਬੀ ਏਸ਼ੀਆਈ ਸ਼ਿਖਰ ਸੰਮੇਲਨ 'ਚ ਹਿੱਸਾ ਲੈਣ ਆਏ ਵਿਸ਼ਵ ਨੇਤਾਵਾਂ ਲਈ ਕੀਤਾ ਗਿਆ ਸੀ। ਵਾਈਟ ਹਾਊਸ 'ਚ 29 ਸਤੰਬਰ ਨੂੰ ਸ਼ਿਖਰ ਸੈਸ਼ਨ ਦੀ ਵਾਰਤਾ ਦੀ ਪਹਿਲੀ ਸ਼ਾਮ ਨੂੰ ਓਬਾਮਾ ਨੇ ਮੋਦੀ ਲਈ ਨਿਜੀ ਰਾਤ ਦੇ ਖਾਣੇ ਦਾ ਆਯੋਜਨ ਕੀਤਾ ਸੀ। ਉਸ ਸਮੇਂ ਓਬਾਮਾ ਨੇ ਮੋਦੀ ਦਾ ਸਵਾਗਤ ਗੁਜਰਾਤੀ ਭਾਸ਼ਾ 'ਚ ਕੀਤਾ ਸੀ ਅਤੇ ਉਨ੍ਹਾਂ ਨੂੰ ਕਿਹਾ ਸੀ ਕਿ 'ਕੇਮ ਸ਼ੋ?'
ਅਫ਼ਗਾਨਿਸਤਾਨ 'ਚ ਡੋਡਿਆਂ ਦੀ ਕਾਸ਼ਤ 'ਚ ਰਿਕਾਰਡ ਵਾਧਾ
NEXT STORY