ਕਾਬੁਲ- ਸੰਯੁਕਤ ਰਾਸ਼ਟਰ ਵਲੋਂ ਅੱਜ ਇਕ ਰਿਪੋਰਟ 'ਚ ਖੁਲਾਸਾ ਕੀਤਾ ਗਿਆ ਹੈ ਕਿ ਅਫ਼ਗਾਨਿਸਤਾਨ 'ਚ ਅਫੀਮ ਦੇ ਡੋਡਿਆਂ ਦੀ ਖੇਤੀ 2014 'ਚ ਰਿਕਾਰਡ ਰਹੀ, ਜਿਸ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਇਸ ਲਾਭਕਾਰੀ ਫਸਲ ਵਿਰੁੱਧ ਅਮਰੀਕਾ ਵਲੋਂ ਛੇੜੀ ਗਈ ਬਹੁਅਰਬ ਡਾਲਰ ਮੁਹਿੰਮ ਵੀ ਕਾਰਗਰ ਸਾਬਤ ਨਹੀਂ ਹੋ ਸਕੀ। 2014 'ਚ ਇਸ ਫਸਲ ਅਧੀਨ ਕੁਲ ਖੇਤਰ 553500 ਏਕੜ ਸੀ, ਜੋ ਪਿਛਲੇ ਸਾਲ ਨਾਲੋਂ 7 ਫੀਸਦੀ ਵਧ ਸੀ। ਸੰਯੁਕਤ ਰਾਸ਼ਟਰ ਦੇ ਆਫਿਸ ਆਨ ਡਰੱਗਜ ਐਂਡ ਕ੍ਰਾਈਮ (ਯੂਐਨਓਡੀਸੀ) ਵਲੋਂ ਅਫਗਾਨਿਸਤਾਨ 'ਚ ਅਫੀਮ ਦੀ ਕਾਸ਼ਤ ਬਾਰੇ ਸਰਵੇਖਣ ਤੋਂ ਇਹ ਤੱਥ ਸਾਹਮਣੇ ਆਏ ਹਨ। 2002 'ਚ ਕੇਵਲ 74,000 ਹੈਕਟੇਅਰ ਖੇਤਰ ਅਫੀਮ ਦੇ ਡੋਡੇ ਬੀਜਣ ਲਈ ਵਰਤਿਆ ਜਾਂਦਾ ਹੈ। ਇਸ ਤੋਂ ਸਾਲ ਪਹਿਲਾਂ ਤਾਲਿਬਾਨ ਨੂੰ ਪਛਾੜਿਆ ਗਿਆ ਸੀ। ਅਫੀਮ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ 'ਤੇ ਤਾਲਿਬਾਨ ਕਰ ਲਾਉਂਦੇ ਹਨ ਤੇ ਇਸ ਨਕਦੀ ਨੂੰ ਇਹ ਸਰਕਾਰ ਤੇ ਨਾਟੋ ਫੌਜਾਂ ਵਿਰੁੱਧ ਕਾਰਵਾਈਆਂ ਲਈ ਵਰਤਦੇ ਹਨ। ਤਾਲਿਬਾਨ ਨੂੰ ਪਛਾੜਨ ਤੇ ਉਸ ਤੋਂ ਮਗਰੋਂ ਅਮਰੀਕਾ ਦੀ ਅਗਵਾਈ ਵਿੱਚ ਹਜ਼ਾਰਾਂ ਲੱਖਾਂ ਵਿਦੇਸ਼ੀ ਸੈਨਿਕਾਂ ਦੀ ਹਾਜ਼ਰੀ ਦੇ ਬਾਵਜੂਦ, ਅਫਗਾਨਿਸਤਾਨ ਦੁਨੀਆ ਦੀ 80 ਫੀਸਦੀ ਅਫੀਮ ਪੈਦਾ ਕਰਦਾ ਹੈ, ਜਿਸ ਤੋਂ ਬਹੁਤ ਨਸ਼ੀਲੀ ਹੈਰੋਇਨ ਤਿਆਰ ਕੀਤੀ ਜਾਂਦੀ ਹੈ। ਜਿਨ੍ਹਾਂ ਸੁਰੱਖਿਆ ਬਲਾਂ ਨੇ ਅਫੀਮ ਦੇ ਖੇਤ ਤਬਾਹ ਕਰਨੇ ਸਨ, ਉਹ ਰਾਸ਼ਟਰਪਤੀ ਦੀਆਂ ਚੋਣਾਂ 'ਚ ਲੱਗੇ ਹੋਏ ਸਨ। ਉਨ੍ਹਾਂ ਕਿਹਾ ਕਿ ਅਫੀਮ ਨਾਲ ਅਫਗਾਨਿਸਤਾਨ ਅਗਾਂਹ ਨਹੀਂ ਵੱਧ ਸਕਦਾ।
ਮੋਦੀ ਤੇ ਓਬਾਮਾ ਦਰਮਿਆਨ ਹੋਈ ਦੂਜੀ ਮੁਲਾਕਾਤ
NEXT STORY