ਮੁੰਬਈ- ਮਸ਼ਹੂਰ ਅਭਿਨੇਤਾ ਗੋਵਿੰਦਾ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿਚ ਕਲਾਕਾਰਾਂ ਦਾ ਕੰਮ ਵੱਧ ਮੁਸ਼ਕਿਲ ਹੋ ਗਿਆ ਹੈ। ਗੋਵਿੰਦਾ ਨੂੰ ਫਿਲਮ ਇੰਡਸਟਰੀ ਵਿਚ ਆਏ ਹੋਏ ਤਿੰਨ ਦਹਾਕੇ ਹੋ ਚੁੱਕੇ ਹਨ। ਹੁਣ ਉਨ੍ਹਾਂ ਦੀਆਂ ਫਿਲਮਾਂ 'ਕਿਲ ਦਿਲ' ਅਤੇ 'ਹੈਪੀ ਐਂਡਿੰਗ' ਪ੍ਰਦਰਸ਼ਿਤ ਹੋਣ ਵਾਲੀਆਂ ਹਨ।
ਹੁਣ ਉਹ ਆਪਣੀ ਦੂਜੀ ਪਾਰੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਗੋਵਿੰਦਾ ਦਾ ਕਹਿਣਾ ਹੈ ਕਿ ਮੌਜੂਦਾ ਦੌਰ ਦੇ ਕਲਾਕਾਰਾਂ ਦਾ ਕੰਮ ਵੱਧ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਅਸੀਂ ਇੰਨੀ ਜ਼ਿਆਦਾ ਮਿਹਨਤ ਨਹੀਂ ਕੀਤੀ ਹੈ। ਅੱਜਕਲ ਦੇ ਕਲਾਕਾਰ ਬਹੁਤ ਮਿਹਨਤ ਕਰਦੇ ਹਨ। ਅਸੀਂ ਤਾਂ ਸਿਰਫ ਐਕਟਿੰਗ 'ਤੇ ਧਿਆਨ ਦਿੰਦੇ ਸੀ, ਹੁਣ ਤਾਂ ਤੁਹਾਨੂੰ ਕੰਪਲੀਟ ਪੈਕੇਜ ਹੋਣਾ ਪਵੇਗਾ।
ਕੇ. ਆਈ. ਐੱਫ. ਐੱਫ. ਵਿਚ 5 ਬੰਗਾਲੀ ਫਿਲਮਾਂ ਦਾ ਹੋਵੇਗਾ ਪ੍ਰੀਮੀਅਰ
NEXT STORY