ਫਤਿਹਗੜ੍ਹ ਸਾਹਿਬ (ਜਗਦੇਵ) : ਪੰਜਾਬ ਭਰ 'ਚ ਵਕੀਲ ਭਾਈਚਾਰੇ ਨੂੰ ਦਰਪੇਸ਼ ਮੁਸ਼ਕਲਾਂ ਨੂੰ ਲੈ ਕੇ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਵੱਲੋਂ ਵੀ ਜ਼ਿਲ੍ਹਾ ਅਦਾਲਤਾਂ ਅੱਗੇ ਤਿੰਨ ਮੁੱਦਿਆਂ ਨੂੰ ਲੈ ਕੇ 3 ਦਿਨਾਂ ਨੋ ਵਰਕ ਹੜਤਾਲ ਕੀਤੀ ਗਈ ਅਤੇ ਮੰਗਾਂ ਪੂਰੀਆਂ ਕਰਨ ਸਬੰਧੀ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਕੇਸਾਂ ਦੇ ਐਕਸ਼ਨ ਪਲਾਨ ਦੇ ਨਾਂ 'ਤੇ ਜੋ ਅਦਾਲਤਾਂ ਵੱਲੋਂ ਹਰ ਰੋਜ਼ ਦੀਆਂ ਅਗਲੀਆਂ ਤਾਰੀਖ਼ਾਂ ਪਾਈਆਂ ਜਾਂਦੀਆਂ ਹਨ, ਉਸ ਸਬੰਧੀ ਵਕੀਲ ਭਾਈਚਾਰੇ ਵੱਲੋਂ ਰੋਸ ਪ੍ਰਗਟ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰ ਹੋ ਜਾਣ ALERT, ਪੂਰੇ ਸੂਬੇ 'ਚ ਬਿਜਲੀ ਬਿੱਲਾਂ ਨੂੰ ਲੈ ਕੇ ਆਈ ਵੱਡੀ ਖ਼ਬਰ
ਉਨ੍ਹਾਂ ਕਿਹਾ ਕਿ ਦੂਜਾ ਦੇਸ਼ ਭਰ 'ਚ 2-2 ਕਿਲੋਮੀਟਰ ਦੇ ਦਾਇਰੇ 'ਚ ਗ੍ਰਾਮ ਨਿਆਲਿਆ ਖੋਲ੍ਹੇ ਜਾਣ ਅਤੇ ਤੀਜਾ ਅਦਾਲਤਾਂ 'ਚ ਡਿਫੈਂਸ ਕੌਂਸਲ ਲਗਾਏ ਜਾ ਰਹੇ ਹਨ, ਇਸ ਦਾ ਵੀ ਡੱਟ ਕੇ ਵਿਰੋਧ ਕੀਤਾ ਗਿਆ।
ਇਹ ਵੀ ਪੜ੍ਹੋ : 'ਜੇ ਮੇਰਾ ENCOUNTER ਹੋਇਆ ਤਾਂ...' ਮਜੀਠੀਆ ਨੇ ਪੰਜਾਬ DGP ਨੂੰ ਲੈ ਕੇ ਆਖੀ ਵੱਡੀ ਗੱਲ (ਵੀਡੀਓ)
ਉਨ੍ਹਾਂ ਕਿਹਾ ਕਿ ਸਮੁੱਚੀਆਂ ਬਾਰ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਵੱਲੋਂ ਇਨ੍ਹਾਂ ਮੁੱਦਿਆਂ ਨੂੰ ਲੈ ਕੇ 3 ਦਿਨ ਦਾ ਨੋ ਵਰਕ ਦਾ ਮਤਾ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਿਨਾਂ ਦੌਰਾਨ ਪੂਰੇ ਵਕੀਲ ਭਾਈਚਾਰੇ 'ਚ ਕੋਈ ਕੰਮ ਨਹੀਂ ਕਰੇਗਾ ਅਤੇ ਮੰਗਾਂ ਸਬੰਧੀ ਰੋਸ ਪ੍ਰਗਟ ਕੀਤੇ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਗਜ਼ਾਂ ’ਚ ਟਰੱਕ, ਹਕੀਕਤ ’ਚ ਸਕੂਟਰ : 1.75 ਕਰੋੜ ਦੀ ਠੱਗੀ ਦਾ ਹੈਰਾਨੀਜਨਕ ਖ਼ੁਲਾਸਾ
NEXT STORY