ਨਵੀਂ ਦਿੱਲੀ : ਆਉਣ ਵਾਲਾ ਟੀ. ਵੀ. ਸੀਰੀਅਲ 'ਪੁਕਾਰ-ਕਾਲ ਫਾਰ ਦਿ ਹੀਰੋ' ਨੂੰ ਕੱਲ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਇਸ ਦੀ ਪੂਰੀ ਸਟਾਰ ਕਾਸਟ ਦੇ ਨਾਲ ਲਾਂਚ ਕੀਤਾ ਗਿਆ। ਵਿਪੁਲ ਅੰਮ੍ਰਿਤਲਾਲ ਸ਼ਾਹ ਦੇ ਨਿਰਮਾਣ ਹੇਠ ਬਣੇ 'ਪੁਕਾਰ..' ਵਿਚ ਅਦਾਕਾਰ ਅਤੇ ਟੈਲੀਵਿਜ਼ਨ ਹੋਸਟ ਰਣਵਿਜੇ ਸਿੰਘ ਅਤੇ ਅਦਾ ਸ਼ਰਮਾ ਮੁਖ ਕਿਰਦਾਰ ਨਿਭਾਅ ਰਹੇ ਹਨ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਰਣਵਿਜੇ ਵੱਡੇ ਪਰਦੇ 'ਤੇ ਫ਼ਿਲਮ '3 ਏ. ਐੱਮ.' ਵਿਚ ਵੀ ਨਜ਼ਰ ਆ ਚੁੱਕੇ ਹਨ। ਐਕਸ਼ਨ ਭਰਪੂਰ ਇਹ ਸੀਰੀਅਲ ਲਾਈਫ ਓ.ਕੇ. ਚੈਨਲ 'ਤੇ ਪ੍ਰਸਾਰਿਤ ਹੋਵੇਗਾ, ਜਿਸ ਵਿਚ ਰਣਵਿਜੇ 'ਮੇਜਰ ਰਾਜਵੀਰ ਸ਼ੇਰਗਿੱਲ' ਦੇ ਕਿਰਦਾਰ ਵਿਚ ਹੋਣਗੇ।
ਲਾਈਫ ਓ.ਕੇ. ਦੇ ਜਨਰਲ ਮੈਨੇਜਰ ਅਜੀਤ ਠਾਕੁਰ ਨੇ ਇਥੇ ਹੋਟਲ ਲੀ ਮੇਰੀਡੀਅਨ ਵਿਚ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ, ''ਸੀਰੀਅਲ 'ਪੁਕਾਰ..' ਭਾਰਤੀ ਫੌਜ ਨੂੰ ਸਾਡਾ ਸਲਾਮ ਹੈ ਅਤੇ ਸਾਨੂੰ ਵਿਪੁਲ ਸ਼ਾਹ ਨਾਲ ਜੁੜਨ 'ਤੇ ਮਾਣ ਹੈ, ਜਿਨ੍ਹਾਂ ਨੂੰ ਇਸ ਸ਼ੈਲੀ ਵਿਚ ਮੁਹਾਰਤ ਹਾਸਲ ਹੈ।'' 24 ਐਪੀਸੋਡਸ ਵਾਲਾ 'ਪੁਕਾਰ..' 24 ਨਵੰਬਰ ਨੂੰ ਪ੍ਰਸਾਰਿਤ ਹੋਣਾ ਸ਼ੁਰੂ ਹੋਵੇਗਾ।
ਗੋਵਿੰਦਾ ਨੂੰ ਅੱਜ ਦੇ ਕਲਾਕਾਰਾਂ ਦਾ ਕੰਮ ਲੱਗਦਾ ਹੈ ਵੱਧ ਮੁਸ਼ਕਿਲ
NEXT STORY