ਲਾਸ ਏਂਜਲਸ : ਹਾਲੀਵੁੱਡ ਅਦਾਕਾਰਾ ਨਤਾਲੀ ਡੋਰਮਰ ਨੇ ਕਿਹਾ ਕਿ ਉਸ ਦੇ ਮਾਂ ਬਣਨ ਵਿਚ ਅਜੇ ਸਮਾਂ ਪਿਆ ਹੈ ਪਰ ਉਹ ਚਾਹੁੰਦੀ ਹੈ ਕਿ ਜਦੋਂ ਉਹ ਮਾਂ ਬਣੇ ਤਾਂ ਉਸ ਦੀ ਭੈਣ ਸਾਮੰਥਾ ਡੋਰਮਰ ਬੱਚੇ ਨੂੰ ਜਨਮ ਦੇਣ ਵਿਚ ਉਸ ਦੀ ਮਦਦ ਅਤੇ ਦੇਖਭਾਲ ਕਰੇ। ਵੈੱਬਸਾਈਟ 'ਐਨਵਾਈਪੋਸਟ ਡਾਟ ਕਾਮ' ਅਨੁਸਾਰ ਡੋਰਮਰ ਨੇ ਕਿਹਾ, ''ਮੇਰੀ ਭੈਣ ਨੇ ਦਾਈ ਦਾ ਕੰਮ ਸਿੱਖਣ ਲਈ ਤਿੰਨ ਸਾਲਾ ਕੋਰਸ ਵਿਚ ਦਾਖਲਾ ਲਿਆ ਹੈ। ਉਹ ਚਾਹੁੰਦੀ ਹੈ ਕਿ ਜਦੋਂ ਮੈਂ ਮਾਂ ਬਣਾਂ ਤਾਂ ਬੱਚੇ ਨੂੰ ਜਨਮ ਦੇਣ ਵਿਚ ਉਹ ਮੇਰੀ ਮਦਦ ਕਰੇ। ਇਹ ਬਹੁਤ ਪਿਆਰੀ ਗੱਲ ਹੈ।''
ਨਤਾਲੀ (32) ਫ਼ਿਲਮ ਨਿਰਦੇਸ਼ਕ ਐਂਥਨੀ ਬਾਇਰਨੀ ਨਾਲ ਪਿਛਲੇ ਸੱਤ ਸਾਲਾਂ ਤੋਂ ਰਿਲੇਸ਼ਨ ਵਿਚ ਹੈ। ਉਸ ਦੀ ਫ਼ਿਲਮ 'ਦਿ ਹੰਗਰ ਗੇਮਸ : ਮਾਕਿੰਗਜੇ ਪਾਰਟ-1' ਛੇਤੀ ਹੀ ਸਿਨੇਮਿਆਂ ਦਾ ਸ਼ਿੰਗਾਰ ਬਣਨ ਵਾਲੀ ਹੈ, ਜਿਸ ਵਿਚ ਉਸ ਨੇ ਅਦਾਕਾਰਾ ਜੈਨੀਫਰ ਲਾਰੈਂਸ ਅਤੇ ਅਦਾਕਾਰ ਜੋਸ਼ ਹਰਚਸਨ ਅਤੇ ਲਿਆਮ ਹੇਮਸਵਰਥ ਨਾਲ ਕੰਮ ਕੀਤਾ ਹੈ। ਨਤਾਲੀ ਨੇ ਕਿਹਾ ਕਿ ਉਹ ਜੈਨੀਫਰ (24) ਦੀ ਮੁਰੀਦ ਹੈ। ਉਸ ਨੇ ਕਿਹਾ, ''ਜੈਨੀਫਰ ਲਾਰੈਂਸ ਕਾਫੀ ਮਸਤਮੌਲਾ ਕੁੜੀ ਹੈ। ਉਸ ਨਾਲ ਰਹਿੰਦਿਆਂ ਪਤਾ ਹੀ ਨਹੀਂ ਲੱਗਦਾ ਕਿ ਉਹ ਤੁਹਾਡੇ ਤੋਂ ਕਿੰਨੀ ਛੋਟੀ ਹੈ, ਉਹ ਕਾਫੀ ਸਮਝਦਾਰ ਹੈ।''
'ਲਿੰਗਾ' ਦੇ ਨਿਰਮਾਤਾਵਾਂ ਨੂੰ ਅਦਾਲਤ ਵਲੋਂ ਨੋਟਿਸ
NEXT STORY