ਚੇਨਈ : ਮਦਰਾਸ ਹਾਈ ਕੋਰਟ ਨੇ ਤਾਮਿਲ ਫ਼ਿਲਮ 'ਲਿੰਗਾ' ਦੇ ਨਿਰਮਾਤਾਵਾਂ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਨਵੇਂ ਫ਼ਿਲਮਕਾਰ ਕੇ. ਆਰ. ਰਵੀ ਰਤਨਮ ਵਲੋਂ ਦਾਇਰ ਕੀਤੀ ਗਈ ਲਿਖਤੀ ਅਪੀਲ 'ਤੇ ਜਾਰੀ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਨੇ 'ਲਿੰਗਾ' ਦੇ ਨਿਰਮਾਤਾਵਾਂ 'ਤੇ ਫ਼ਿਲਮ ਦੀ ਕਹਾਣੀ ਚੋਰੀ ਕਰਨ ਦਾ ਦੋਸ਼ ਲਗਾਇਆ ਸੀ।
ਅਪੀਲ ਕੱਲ ਬੁੱਧਵਾਰ ਨੂੰ ਦਾਇਰ ਕੀਤੀ ਗਈ ਸੀ, ਜਿਸ ਵਿਚ ਸੁਪਰਸਟਾਰ ਰਜਨੀਕਾਂਤ, 'ਲਿੰਗਾ' ਦੇ ਨਿਰਦੇਸ਼ਕ ਕੇ. ਐੱਸ. ਰਵੀ ਕੁਮਾਰ, ਕਹਾਣੀਕਾਰ ਬੀ. ਪੋਨਕੁਮਾਰ ਅਤੇ ਫ਼ਿਲਮ ਨਿਰਮਾਤਾ ਰੌਕਲਿਨ ਵੈਂਕਟੇਸ਼ ਦਾ ਵੀ ਨਾਂ ਸ਼ਾਮਲ ਹਨ। ਜੱਜ ਐੱਮ. ਵੇਣੁਗੋਪਾਲ ਨੇ ਬੁੱਧਵਾਰ ਨੂੰ ਇਸ ਸੰਬੰਧੀ ਇਕ ਨੋਟਿਸ ਜਾਰੀ ਕੀਤਾ। ਮਾਮਲੇ ਦੀ ਅਗਲੀ ਸੁਣਵਾਈ 19 ਨਵੰਬਰ ਨੂੰ ਹੋਵੇਗੀ।
ਇਥੇ ਇਹ ਦੱਸਣਾ ਮਹੱਤਵਪੂਰਨ ਹੈ ਕਿ 'ਲਿੰਗਾ' ਨੇ ਰਿਲੀਜ਼ ਤੋਂ ਪਹਿਲਾਂ ਹੀ 120 ਕਰੋੜ ਰੁਪਏ ਦੀ ਰਿਕਾਰਡ ਤੋੜ ਕਮਾਈ ਕੀਤੀ ਹੈ। ਇਹ ਕਮਾਈ ਇਸ ਦੇ ਡਿਸਟਰੀਬਿਊਸ਼ਨ ਰਾਈਟਸ ਵੇਚਣ ਤੋਂ ਹੋਈ ਹੈ। ਇਰੋਜ਼ ਇੰਟਰਨੈਸ਼ਨਲ ਨੇ ਇਸ ਫ਼ਿਲਮ ਦੇ ਡਿਸਟਰੀਬਿਊਸ਼ਨ ਰਾਈਟਸ 120 ਕਰੋੜ ਰੁਪਏ ਵਿਚ ਖਰੀਦ ਲਏ ਹਨ।
ਭਾਰਤੀ ਫੌਜ ਨੂੰ ਸਲਾਮ ਹੈ ਆਉਣ ਵਾਲਾ ਸੀਰੀਅਲ 'ਪੁਕਾਰ..'
NEXT STORY