ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਰਵੀ ਚੋਪੜਾ ਦਾ ਬੁੱਧਵਾਰ ਨੂੰ ਫੇਫੜਿਆਂ ਦੀ ਬੀਮਾਰੀ ਕਾਰਨ ਬ੍ਰੀਚ ਕੈਂਡੀ ਹਸਪਤਾਲ 'ਚ ਦੇਹਾਂਤ ਹੋ ਗਿਆ ਸੀ। ਵੀਰਵਾਰ ਨੂੰ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਹਾਲ ਹੀ 'ਚ ਆਪਣੇ ਅਫੇਅਰ ਦੇ ਚੱਲਦਿਆਂ ਸੁਰਖੀਆਂ 'ਚ ਆਏ ਅਭਿਨੇਤਾ ਰਣਬੀਰ ਕਪੂਰ ਅਤੇ ਕੈਟਰੀਨਾ ਕੈਫ ਡਾਇਰੈਕਟਰ ਰਵੀ ਚੋਪੜਾ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸਨ। ਇਸ ਮੌਕੇ 'ਤੇ ਬਾਲੀਵੁੱਡ ਦੇ ਨਵੇਂ ਅਭਿਨੇਤਾ ਵਰੁਣ ਧਵਨ ਵੀ ਨਜ਼ਰ ਆਏ। ਰਵੀ ਚੋਪੜਾ ਦੀ ਫਿਲਮ 'ਬਾਗਬਾਨ' ਦਾ ਹਿੱਸਾ ਰਹੀ ਹੇਮਾ ਮਾਲਿਨੀ ਵੀ ਇਸ ਮੌਕੇ 'ਤੇ ਕਾਫੀ ਉਦਾਸ ਨਜ਼ਰ ਆਈ। ਇਸ ਮੌਕੇ ਅਰਜੁਨ ਕਪੂਰ ਵੀ ਦਿਖਾਈ ਦਿੱਤੇ। ਬੀ. ਆਰ. ਚੋਪੜਾ ਦੇ ਮਸ਼ਹੂਰ ਟੀ. ਵੀ. ਸੀਰੀਅਲ 'ਮਹਾਭਾਰਤ' 'ਚ ਯੁਧਿਸ਼ਠਰ ਦਾ ਰੋਲ ਅਦਾ ਕਰਨ ਵਾਲੇ ਅਭਿਨੇਤਾ ਰਾਜਿੰਦਰ ਚੌਹਾਨ ਵੀ ਰਵੀ ਚੋਪੜਾ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸਨ। ਬਾਲੀਵੁੱਡ ਨੂੰ ਕਈ ਮਸ਼ਹੂਰ ਫਿਲਮਾਂ ਦੇਣ ਵਾਲੇ ਰਵੀ ਚੋਪੜਾ ਨੂੰ ਆਖਰੀ ਵਾਰੀ ਸਲਾਮ ਦੇਣ ਲਈ ਅਭਿਨੇਤਾ ਚੰਕੀ ਪਾਂਡੇ ਵੀ ਮੌਜੂਦ ਸਨ। ਇਸ ਮੌਕੇ ਆਦਿਤਿਆ ਚੋਪੜਾ ਵੀ ਦਿਖਾਈ ਦਿੱਤੇ। ਇਸ ਮੌਕੇ 'ਤੇ ਆਦਿਤਿਆ ਦੀ ਪਤਨੀ ਰਾਣੀ ਮੁਖਰਜੀ ਵੀ ਰਵੀ ਚੋਪੜਾ ਦੀ ਆਖਰੀ ਵਿਦਾਇਗੀ 'ਚ ਸ਼ਾਮਲ ਹੋਈ।
ਇਹ ਹਸੀਨਾਵਾਂ ਹਨ 300 ਕਰੋੜ ਕਲੱਬ ਦੀਆਂ ਕੂਈਨਜ਼ (ਦੇਖੋ ਤਸਵੀਰਾਂ)
NEXT STORY